ਬਲਾਚੌਰ 18 ਮਈ (ਜਤਿੰਦਰਪਾਲ ਸਿੰਘ ਕਲੇਰ )
ਸ਼ਹੀਦ ਭਗਤ ਸਿੰਘ ਨਗਰ ਤੋਂ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਪਿੰਡ ਮਾਲੇਵਾਲ ਕੋਹਲੀ ਨੂੰ ਕਮਿਊਨਿਟੀ ਸ਼ੈਡ ਲਈ ਆਪਣੇ ਅਖਤਿਆਰੀ ਕੋਟੇ ਚੋਂ 2 ਲੱਖ ਰੁਪਏ ਦੀ ਗਰਾਂਟ ਦਿੱਤੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲਾਲਪੁਰ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਛੱਡ ਰਹੀ। ਜਿੱਥੇ ਪਹਿਲਾਂ ਦੀਆਂ ਸਰਕਾਰਾਂ ਵਿਕਾਸ ਕਾਰਜਾਂ ਨੂੰ ਲੈ ਕੇ ਖਜ਼ਾਨਾ ਖਾਲੀ ਦਾ ਢੰਡੋਰਾ ਪਿੱਟ ਰਹੀਆਂ ਸਨ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇਂ ਖਜ਼ਾਨੇ ਚੋਂ ਹੀ ਪੰਜਾਬ ਦੇ ਵਿਕਾਸ ਕਾਰਜਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡ ਰਹੀ। ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦਾ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਵਿਕਾਸ ਕਾਰਜਾਂ ਲਈ ਹੀ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਜਿੱਥੇ ਅੱਜ ਉਹਨਾਂ ਨੇ ਆਪਣੇ ਅਖਤਿਆਰੀ ਕੋਟੇ ਚੋਂ ਕਮਿਊਨਿਟੀ ਸ਼ੈਡ ਲਈ ਦੋ ਲੱਖ ਰੁਪਏ ਦੀ ਗਰਾਂਟ ਦਿੱਤੀ ਹੈ ਜਿਸ ਦੀ ਪਿੰਡ ਵਾਸੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਕਮਿਊਨਟੀ ਦੇ ਸੈਡ ਪੈਣ ਨਾਲ ਲੋਕ ਆਪਣਾ ਕੋਈ ਪਿੰਡ ਵਿੱਚ ਘਰੇਲੂ ਫੰਕਸ਼ਨ ਇਸ ਸਾਂਝੀ ਜਗ੍ਹਾ ਤੇ ਕਰ ਸਕਣਗੇ। ਇਸ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਵੀ ਸਤਨਾਮ ਜਲਾਲਪੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਤਨਾਮ ਜਲਾਲਪੁਰ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜ ਲਈ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।ਇਸ ਮੌਕੇ ਤੇ ਰਵਿੰਦਰ ਖਟਾਣਾ ਸਰਪੰਚ, ਰਾਜੂ ਪੰਚ ,ਜੀਤ ਰਾਮ ਖਟਾਣਾ ਅਸ਼ੋਕ ਖਟਾਣਾ ,ਜੋਗਿੰਦਰ ਕੋਹਲੀ ਪਰਮਵੀਰ ਚੇਚੀ ,ਮਹਾਵੀਰ ਚੇਚੀ ,ਨਰੇਸ਼ ਚੇਚੀ ਦਰਸ਼ਨ ਕੋਹਲੀ ,ਲਖਵਿੰਦਰ ਕੋਹਲੀ ,ਤਰਸੇਮ ਭੂੰਬਲਾ ਦੇਸ ਰਾਜ, ਪਾਰਥ ਖਟਾਨਾ, ਸੁੱਚਾ ਸਿੰਘ ਫੋਜੀ ਮੇਹਰ ਚੰਦ ਰਾਮ ਕਿਸ਼ਨ ,ਮਹਿੰਦਰ ਚੇਚੀ ਰਿੰਕਾ ਭੂੰਬਲਾ ,ਕਸ਼ਮੀਰ ਕੌਰ ,ਮਨਦੀਪ ਕੌਰ ,ਲਖਵਿੰਦਰ ਕੌਰ, ਪਿੰਕੀ ਰਾਣੀ ,ਸ਼ੀਲਾ ਰਾਣੀ ,ਪਰਮਿੰਦਰ ਕੌਰ ਮੌਜੂਦ ਸਨ।


