ਰੋਪੜ੍ਹ 16 ਮਈ
ਰਿਟਾਇਰਡ ਹੈਡਮਾਸਟਰ ਸਰਦਾਰ ਪ੍ਰੇਮ ਸਿੰਘ ਵਾਸੀ ਰੋਪੜ੍ਹ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਗੁਰਨੈਬ ਕੌਰ (78) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਮਿਤੀ 5 ਮਈ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ | ਹੈਡਮਾਸਟਰ ਪ੍ਰੇਮ ਸਿੰਘ ਨਾਲ਼ ਇਲਾਕਾ ਭਰ ਤੋਂ ਸਮਾਜਿਕ, ਰਾਜਨੀਤਿਕ, ਬੁੱਧੀਜੀਵੀ ਆਗੂਆਂ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਸਨੇਹੀਆਂ ਨੇ ਡੂੰਘਾ ਦੁੱਖ ਪ੍ਰਗਟਾਇਆ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦਾ ਭੋਗ ਮਿਤੀ 18 ਮਈ 2025 ਦਿਨ ਐਤਵਾਰ ਨੂੰ ਗੁਰਦੁਆਰਾ ਟਿੱਬੀ ਸਾਹਿਬ ਨੇੜੇ ਰੋਪੜ ਵਿਖ਼ੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਵੇਗਾ |


