ਨਵਾਂਸ਼ਹਿਰ /ਕਾਠਗੜ੍ਹ 16 ਮਈ (ਜਤਿੰਦਰਪਾਲ ਸਿੰਘ ਕਲੇਰ )-
ਕਾਠਗੜ੍ਹ ਇਲਾਕੇ ਦੇ ਪੁਰਾਣੇ ਤੇ ਨਾਮਵਰ ਸਕੂਲ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦਾ 12 ਵੀਂ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ |ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਰੇਣੂ ਬਾਲਾ ਨੇ ਦੱਸਿਆਂ ਕਿ ਕੁਲ 29 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ | ਜਿਸ ਵਿੱਚ ਸਾਰੇ ਵਿਦਿਆਰਥੀ ਚੰਗੇ ਨੰਬਰਾ ਨਾਲ ਪਾਸ ਹੋਏ ਹਨ| ਲੜਕੀ ਜੈਸਮੀਨ ਪੁੱਤਰੀ ਕਰਨਪਾਲ ਅਤੇ ਕੱਲੋ ਦੇਵੀ ਪੁੱਤਰੀ ਨੰਨਾ ਨੇ 86% ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ ਅਤੇ , ਮਹਿਮਾ ਪੁੱਤਰੀ ਅੱਛਾ ਲਾਲ 84% ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਸਥਾਨ ਤੇ ਲੜਕਾ ਮਨਜਿੰਦਰ ਸਿੰਘ ਪੁੱਤਰ ਰਾਮ ਸ਼ਰਨ ਨੇ 82% ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ |ਉਨ੍ਹਾਂ ਨੇ ਇਸ ਵਧੀਆ ਰਿਜਟਲ ਸਿਹਰਾ ਮਿਹਨਤੀ ਸਟਾਫ ਅਤੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆ ਨੂੰ ਦਿੱਤਾ | ਉਨ੍ਹਾਂ ਨੇ ਕਿਹਾ ਕਿ ਬਾਕੀ ਵਿਦਿਆਰਥੀਆ ਨੂੰ ਵੀ ਇਨ੍ਹਾਂ ਤੋ ਪ੍ਰੇਰਣਾ ਲੈਣੀ ਚਾਹੀਦੀ | ਤਾਂ ਕਿ ਭਵਿੱਖ ਵਿੱਚ ਉਹ ਬੁਲੰਦੀਆ ਨੂੰ ਛੂੰਹ ਸਕਣ |


