ਬਲਾਚੌਰ 15 ਮਈ(ਜਤਿੰਦਰਪਾਲ ਸਿੰਘ ਕਲੇਰ )
ਪਿਛਲੇ ਦਿਨੀ ਸੀ ਬੀ ਐਸ ਈ ਵਲੋਂ ਐਲਾਨੇ ਗਏ ਬਾਰਵੀਂ ਦੇ ਨਤੀਜਿਆਂ ਦੌਰਾਨ ਸ਼ਾਨਦਾਰ ਨਤੀਜੇ ਆਉਣ ਤੇ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਸਮੁੱਚੇ ਸਟਾਫ ਵੱਲੋਂ ਅਤੇ ਵਿਦਿਆਰਥੀਆਂ ਅੰਦਰ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਸਕੂਲ ਦੀ ਪ੍ਰਿੰਸੀਪਲ ਗਤਿਕਾ ਚੰਦੇਲ ਨੇ ਦੱਸਿਆ ਕਿ ਸਮੁੱਚੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੀਆਂ ਜਮਾਤਾਂ ਪਾਸ ਕੀਤੀਆਂ ਗਈਆਂ ਹਨ ਉੱਥੇ ਹੀ ਕਰੀਨਾ ਚੌਧਰੀ ਸਕੂਲ ਵਿੱਚੋਂ ਟੋਪਰ ਰਹੀ ਹੈ ਉਸ ਨੇ 482/500 /96.4/. ਅੰਕ ਲੈ ਕੇ ਸਕੂਲ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਦੂਜਾ ਸਥਾਨ ਨਵਨੀਤ ਕੌਰ ਨੇ 467/500 ./93.4/. ਅੰਕ ਲਏ ਹਨ ਅਤੇ ਤੀਜਾ ਸਥਾਨ ਇੰਦੂ 461/ 500/.92.2 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਇਹ ਇਹ ਗਰੁੱਪ ਤੋਂ ਕਮਰਸ਼ ਗਰੁੱਪ ਦੇ ਵਿਦਿਆਰਥੀ ਸਨ
ਇਸੇ ਤਰ੍ਹਾਂ ਸਾਇੰਸ ਗਰੁੱਪ ਚੋ ਨਵਜੋਤ ਕੌਰ 468/500/.93.6 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਦੂਜਾ ਸਥਾਨ ਸੰਦੀਪ ਕੌਰ 463/500/.92.6 ਅੰਕ ਲਏ ਅਤੇ ਅੰਜਲੀ ਨੇ ਵੀ 463/500/.92.6 ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਅਤੇ ਤੀਜਾ ਸਥਾਨ ਗੁਰਪ੍ਰੀਤ 449/500/.89.8 ਅੰਕ ਲਏ ਹਨ ਇਸੇ ਤਰ੍ਹਾਂ ਆਰਟਸ ਗਰੁੱਪ ਚ ਸੁਮੀਰ ਉੱਪਲ ਨੇ 389/500/.78.8 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਦੂਜਾ ਸਥਾਨ ਮਨਵੀਰ ਸਿੰਘ ਨੇ 372/500/.74.4. ਅੰਕ ਲਏ ਹਨ ਅੱਛਾ ਤੀਸਰਾ ਸਥਾਨ ਪੁਸ਼ਪ੍ਰੀਤ ਸਿੰਘ ਨੇ 347/500/.69.4 ਅੰਕ ਲੈ ਕੇ ਸਕੂਲ ਵਿੱਚ ਉਹ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਹਨਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਐਮਡੀ ਸੰਜੇ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਕਰਕੇ ਸਾਡੇ ਸਕੂਲ ਦਾ ਨਾਂ ਰੋਸ਼ਨ ਹੋਇਆ ਹੈ ਉਹਨਾਂ ਨਾਲ ਹੀ ਮਿਹਨਤੀ ਸਟਾਫ ਅਤੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਹੈ ਹੋਰਨਾ ਤੋਂ ਇਲਾਵਾ ਗੁਰਦੀਪ ਕੌਰ, ਰਾਜਵੀਰ ਕੌਰ ,ਸਨੀਤਾ ਸ਼ਰਮਾ, ਧਰਮਿੰਦਰ ਸਿੰਘ ,ਪਵਨ ਕੁਮਾਰ, ਹਰਦੀਪ ਕੁਮਾਰ, ਪਰਵੀਨ ਕੌਸ਼ਲ, ਕਪਲ ਸ਼ਰਮਾ , ਅਨੀਤਾ ਸ਼ਰਮਾ, ਰਮਨ ਕੁਮਾਰ, ਪੂਜਾ ਦੇਵੀ, ਕੁਲਵਿੰਦਰ ਕੁਮਾਰ ,ਕੁਲਵਿੰਦਰ ਕੌਰ, ਸਿਮਰਨ ਕੌਰ ਅਤੇ ਹੋਰ ਸਟਾਫ ਮੌਜੂਦ ਸਨ


