Friday, March 14, 2025

ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਨੇ ਵਿਗਾੜੇ ਹਾਲਾਤ, 800 ਉਡਾਣਾਂ ਰੱਦ 

ਅਟਲਾਂਟਾ  : ਅਮਰੀਕਾ ਵਿਚ ਗੰਭੀਰ ਮੌਸਮੀ ਹਾਲਾਤ ਨੇ ਕਈ ਥਾਵਾਂ ’ਤੇ ਤਬਾਹੀ ਮਚਾਈ ਹੈ। ਮਿਸੀਸਿਪੀ ਵਿਚ ਜਿਥੇ ਸ਼ਕਤੀਸ਼ਾਲੀ ਤੂਫ਼ਾਨ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ, ਉਥੇ ਹੀ ਬੁੱਧਵਾਰ ਨੂੰ ਇਕ ਛੋਟੇ ਜਿਹੇ ਓਕਲਾਹੋਮਾ ਕਸਬੇ ਵਿਚ ਤੇਜ਼ ਹਵਾਵਾਂ ਨੇ ਛੱਤਾਂ ਨੂੰ ਉਡਾ ਦਿਤਾ, ਜਿਸ ਨਾਲ ਪੂਰਬੀ ਤੱਟ ’ਤੇ ਤੂਫ਼ਾਨ ਦੀ ਚਿਤਾਵਨੀ ਦਿੱਤੀ ਗਈ ਜਦੋਂ ਕਿ ਮੱਧ-ਪੱਛਮੀ ਖੇਤਰ ਵਿਚ ਭਾਰੀ ਬਰਫ਼ਬਾਰੀ ਹੋਈ ਅਤੇ ਟੈਕਸਾਸ ਵਿਚ ਸੁੱਕੇ, ਹਵਾ ਵਾਲੇ ਮੌਸਮ ਕਾਰਨ ਜੰਗਲ ਦੀ ਅੱਗ ਭੜਕ ਗਈ। 

ਇਸ ਦੌਰਾਨ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਨੇ ਚਿਤਾਵਨੀ ਦਿਤੀ ਹੈ ਕਿ ਪ੍ਰਸ਼ਾਂਤ ਮਹਾਸਾਗਰ ਵਿਚ ਇਕ ਤੂਫ਼ਾਨ ਆਉਣ ਨਾਲ ਬੁੱਧਵਾਰ ਤੋਂ ਸ਼ੁੱਕਰਵਾਰ ਤਕ ਕੈਲੀਫ਼ੋਰਨੀਆ ਅਤੇ ਪੱਛਮ ਦੇ ਹੋਰ ਹਿੱਸਿਆਂ ਵਿਚ ਪਹਾੜੀ ਇਲਾਕਿਆਂ ਵਿਚ ਵਿਆਪਕ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਕੈਰੋਲੀਨਾ, ਫ਼ਲੋਰੀਡਾ ਅਤੇ ਵਰਜੀਨੀਆ ਲਈ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।

ਯੂਨੀਅਨ ਕਾਉਂਟੀ, ਉਤਰੀ ਕੈਰੋਲੀਨਾ ਦੇ ਅਧਿਕਾਰੀਆਂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਯੂ.ਐਸ ਨੈਸ਼ਨਲ ਵੈਦਰ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ ਯੂਨੀਅਨਵਿਲ ਖੇਤਰ ਵਿਚ ਇਕ ਈ.ਐਫ਼.ਆਈ ਤੂਫਾਨ ਆਇਆ, ਜਿਸ ਕਾਰਨ ਕਈ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਅਤੇ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। 

ਕਾਉਂਟੀ ਅਨੁਸਾਰ ਮੌਸਮ ਦੀ ਗੰਭੀਰ ਸਥਿਤੀ ਕਾਰਨ ਕੋਈ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ। ਟੈਕਸਾਸ ਵਿੱਚ ਤੇਜ਼ ਹਵਾਵਾਂ ਅਤੇ ਸੁੱਕੀਆਂ ਬਨਸਪਤੀ ਕਾਰਨ ਰਾਜ ਦੇ ਕਈ ਇਲਾਕਿਆਂ ਵਿਚ ਜੰਗਲਾਂ ਵਿਚ ਅੱਗ ਲੱਗ ਗਈ। ਕਾਉਂਟੀ ਜੱਜ ਡੇਵਿਡ ਕ੍ਰੇਬਸ ਨੇ ਕਿਹਾ ਕਿ ਕਾਰਪਸ ਕ੍ਰਿਸਟੀ ਦੇ ਨੇੜੇ ਸੈਨ ਪੈਟਰੀਸੀਓ ਕਾਉਂਟੀ ਵਿਚ ਅੱਗ ਲੱਗਣ ਨਾਲ ਘੱਟੋ-ਘੱਟ 20 ਘਰ ਅਤੇ ਇਮਾਰਤਾਂ ਤਬਾਹ ਹੋ ਗਈਆਂ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਤੁਰਤ ਕੋਈ ਰਿਪੋਰਟ ਨਹੀਂ ਹੈ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਗੰਭੀਰ ਮੌਸਮੀ ਹਾਲਾਤ ਕਾਰਨ ਬੁੱਧਵਾਰ ਨੂੰ ਦੱਖਣੀ ਮੱਧ ਟੈਕਸਾਸ ਵਿਚ ਅੱਗ ਅਜੇ ਵੀ ਖ਼ਤਰਾ ਹੈ। (ਏਜੰਸੀ)

Related Articles

LEAVE A REPLY

Please enter your comment!
Please enter your name here

Latest Articles