ਨਵਾਂਸ਼ਹਿਰ /ਕਾਠਗੜ੍ਹ 14 ਮਈ (ਜਤਿੰਦਰਪਾਲ ਸਿੰਘ ਕਲੇਰ )
ਸੈਂਟਰਲ ਬੋਰਡ ਆਫ ਸੈਕੰਡਰੀ (ਸੀ.ਬੀ.ਐੱਸ.ਈ) ਦੁਆਰਾ ਐਲਾਨੇ ਗਏ 10ਵੀਂ ਜਮਾਤ ਦੀ ਸਲਾਨਾ ਬੋਰਡ ਪ੍ਰੀਖਿਆ ਵਿੱਚ ਦ ਨੌਰਵੁੱਡ ਸਕੂਲ, ਚਾਹਲ ਦਾ ਪਹਿਲੇ ਬੈਚ ਦਾ ਨਤੀਜਾ 100 ਫੀਸਦੀ ਰਿਹਾ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਰਵਿੰਦਰ ਸਿੰਘ ਭਨੋਟ ਨੇ ਦੱਸਿਆ ਕਿ ਹੌਣਹਾਰ ਵਿਦਿਆਰਥੀ ਜਿਹਨਾਂ ਵਿੱਚ ਕਰਨ ਨੇ 90.5% ਅੰਕਾਂ ਦੇ ਨਾਲ ਪਹਿਲਾ ਮੁਸਕਾਨ ਚੌਧਰੀ ਨੇ 90.1% ਅੰਕਾਂ ਦੇ ਨਾਲ ਦੂਜਾ ਤੇ ਮੰਨਤ ਚੌਧਰੀ ਨੇ 86.86% ਅੰਕਾਂ ਦੇ ਨਾਲ ਤੀਜਾ ਸਥਾਨ ਹਾਸਿਲ ਕੀਤਾ. ਇਸ ਤਰਾਂ ਉਨ੍ਹਾਂ ਨੇ ਨਾ ਸਿਰਫ ਆਪਣੇ ਸਕੂਲ ਦਾ ਸਗੋਂ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਵੀ ਰੌਸ਼ਨ ਕੀਤਾ। ਇਸ ਮੌਕੇ ਆਏ ਹੋਏ ਵਿਦਿਆਰਥੀਆਂ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ ਗਿਆ ਤੇ ਸਕੂਲ ਉੱਤੇ ਵਿਸ਼ਵਾਸ ਕਰਨ ਲਈ ਮਾਤਾ-ਪਿਤਾ ਦਾ ਧੰਨਵਾਦ ਕੀਤਾ ਗਿਆ। ਚੇਅਰਮੈਨ ਮੋਹਿਤ ਕੁਮਾਰ ਜੀ ਨੇ ਕਿਹਾ ਕਿ ਦ ਨੋਰਵੁੱਡ ਸਕੂਲ, ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਵਿਸ਼ਵਾਸ ਰੱਖਦਾ ਹੈ। ਸਕੂਲ ਮੈਨੇਜਮੈਂਟ ਨੇ ਇਸ ਉਪਲੱਬਧੀ ਤੇ ਸਮੂਹ ਸਟਾਫ ਮੈਂਬਰਾ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਆਪਣੀ ਮਿਹਨਤ ਸਦਕਾ ਸਕੂਲ ਦਾ ਨਾਂ ਰੈਸ਼ਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।


