ਮਨਪ੍ਰੀਤ ਕੌਰ, ਜਾਨੀਆ ਅਤੇ ਤਰਨਪ੍ਰੀਤ ਰਹੀਆਂ ਅਵਲ
ਨਵਾਂਸ਼ਹਿਰ, 14 ਮਈ (ਜਤਿੰਦਰ ਪਾਲ ਸਿੰਘ ਕਲੇਰ )
ਕਰਿਆਮ ਰੋਡ ਤੇ ਸਥਿਤ ਕੇ.ਸੀ. ਪਬਲਿਕ ਸਕੂਲ ਦਾ ਸੀਬੀਐਸਈ ਨਵੀਂ ਦਿੱਲੀ ਵੱਲੋਂ ਐਲਾਨੇ ਗਏ ਸੈਸ਼ਨ 2024-25 ਦੇ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਦੇ ਸਕੂਲ ਦੀ ਦਸਵੀਂ ਕਲਾਸ ਦੀ ਪ੍ਰੀਖਿਆ ਵਿੱਚ 48 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ। ਉਹਨਾਂ ਦਸਿਆ ਕਿ ਮਨਪ੍ਰੀਤ ਕੌਰ, ਜਾਨੀਆ ਅਤੇ ਤਰਨਪ੍ਰੀਤ ਨੇ ਸਾਂਝੇ ਤੌਰ ‘ਤੇ 500 ਵਿੱਚੋਂ 439 ਅੰਕ (88 ਪ੍ਰਤੀਸ਼ਤ) ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, (ਮਨਪ੍ਰੀਤ ਕੌਰ ਅਤੇ ਜਾਨੀਆ ਨੇ ਪੰਜਾਬੀ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ), ਜਦਕਿ ਸੈਭੰਗ ਸਿੰਘ ਨੇ 430 ਅੰਕ (86 ਪ੍ਰਤੀਸ਼ਤ) ਪ੍ਰਾਪਤ ਕਰਕੇ ਦੂਜਾ ਸਥਾਨਅਤੇ ਏਨਾ ਕੁਮਾਰੀ ਨੇ 409 ਅੰਕ (82 ਪ੍ਰਤੀਸ਼ਤ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਵਾਈਸ ਚੇਅਰਪਰਸਨ ਸ਼ਵੇਤਾ ਗਾਂਧੀ, ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਅਤੇ ਸਕੂਲ ਸਟਾਫ਼ ਨੇ ਵਿਦਿਆਰਥੀਆਂ ਦੇ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ।


