ਬਲਾਚੌਰ 13 ਮਈ (ਜਤਿੰਦਰਪਾਲ ਸਿੰਘ ਕਲੇਰ )
ਬੀਤੇ ਦਿਨ ਮਜੀਠਾ ਵਿਖੇ ਜ਼ਹਿਰਿਲੀ ਸ਼ਰਾਬ ਕਾਰਨ 15 ਮੋਤਾਂ ਨੇ ਆਪ ਆਦਮੀ ਪਾਰਟੀ ਦੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪੋਲ ਪੂਰੀ ਤਰਾਂ ਖੋਲ ਦਿੱਤੀ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਦੌਰਾਨ ਕੀਤਾ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਸਿਰਫ ਮਸ਼ਹੂਰੀਆਂ ਅਤੇ ਇਸ਼ਤਿਹਾਰਾਂ ਤੱਕ ਹੀ ਮੀਮਿਤ ਸੀ। ਇਹ ਸਿਰਫ ਲੋਕਾਂ ਨੂੰ ਭਰਮਾਉਣ ਦਾ ਇੱਕ ਪ੍ਰੋਪਗੰਡਾ ਸੀ। ਅਜੇ ਮੰਗੂਪੁਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਵਾਇਆ ਕਿ ਜਦੋਂ 2020 ਵਿੱਚ ਜ਼ਿਲ੍ਹਾ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਖੇ ਨਜਾਇਜ ਸ਼ਰਾਬ ਕਾਰਨ ਮੌਤਾਂ ਹੋਈਆ ਸਨ, ਭਗਵੰਤ ਮਾਨ ਨੇ ਉਸ ਸਮੇਂ ਦੇ ਆਬਕਾਰੀ ਮੰਤਰੀ ਖਿਲਾਫ ਧਾਰਾ 302 ਤਹਿਤ FIR ਦਰਜ਼ ਕਰਾਉਣ ਦੀ ਮੰਗ ਕੀਤੀ ਸੀ। ਕੀ ਹੁਣ ਭਗਵੰਤ ਮਾਨ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਅਸਤੀਫਾ ਲਓਗੇ ?ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪ ਸਰਕਾਰ ਦੀਆ ਝੂਠੀਆਂ ਨੀਤੀਆਂ ਤੋਂ ਪੂਰੀ ਤਰਾਂ ਜਾਣੂ ਹੋ ਚੁੱਕੇ ਹਨ ਜਿਸ ਦਾ ਜਵਾਬ ਭਵਿੱਖ ਵਿੱਚ ਲੋਕ ਇਨ੍ਹਾਂ ਨੂੰ ਜਰੂਰ ਦੇਣਗੇ। ।


