Join
Thursday, March 26, 2026
Thursday, March 26, 2026

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨਾਂ ਨੇ ਸੂਬਾ ਪੱਧਰੀ ਕੁਸ਼ਤੀ  ਚੈਪੀਅਨਸ਼ਿੱਪ  ਵਿਚੋਂ 03 ਕਾਂਸੀ ਦੇ ਮੈਡਲ ਜਿੱਤੇ

ਨਵਾਂਸ਼ਹਿਰ /ਬੰਗਾ 13 ਮਈ (ਜਤਿੰਦਰਪਾਲ ਸਿੰਘ ਕਲੇਰ )

ਬੀਤੇ ਦਿਨੀਂ ਮਲੇਰਕੋਟਲਾ ਵਿਖੇ ਹੋਈ  ਫਰੀ ਸਟਾਈਲ ਕੁਸ਼ਤੀ ਚੈਪੀਅਨਸ਼ਿੱਪ (ਅੰਡਰ 17 ਲੜਕੇ) ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ  ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨਾਂ ਵੱਲੋਂ ਤਿੰਨ ਕਾਂਸੀ ਦੇ ਮੈਡਲ ਜਿੱਤਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਵਾਨ ਜਸਕਰਨਦੀਪ  ਪੁੱਤਰ ਸ੍ਰੀ ਲਵਲੀ ਪਿੰਡ ਬਹਿਰਾਮ ਨੇ 45 ਕਿਲੋ ਭਾਰ ਵਰਗ ਵਿਚੋਂ, ਪਹਿਲਵਾਨ ਯੁਵਰਾਜ  ਪੁੱਤਰ  ਦੇਸ ਰਾਜ ਪੱਲੀ ਝਿੱਕੀ ਨੇ 48 ਕਿਲੋਗ੍ਰਾਮ ਭਾਰ ਵਰਗ ਵਿਚੋਂ ਅਤੇ ਦਿਲਸ਼ਾਨ ਸਿੰਘ ਪੁੱਤਰ ਮਾਸਟਰ ਗੁਰਨਾਮ ਰਾਮ ਭਰੋ ਮਜਾਰਾ ਨੇ 60  ਕਿਲੋ ਭਾਰ ਵਰਗ ਵਿਚੋਂ ਕਾਂਸੀ ਦੇ ਮੈਡਲ ਜਿੱਤ ਕੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚ ਸ਼ਾਨਦਾਰ ਕੁਸ਼ਤੀ ਦਾ ਪ੍ਰਦਰਸ਼ਨ ਕਰਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਅਖਾੜੇ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੇ ਆਪਣੇ ਕਰ ਕਮਲਾਂ ਨਾਲ ਜੇਤੂ ਪਹਿਲਵਾਨਾਂ ਦਾ ਸਨਮਾਨ ਕੀਤਾ ਅਤੇ  ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਵੀ ਦਿੱਤੀਆਂ । ਤਿੰਨੋ ਨੌਜਵਾਨ ਪਹਿਲਵਾਨਾਂ ਦੇ ਸਨਮਾਨ ਸਮਾਰੋਹ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ, ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਬਲਬੀਰ ਸੋਂਧੀ ਕੋਚ  ਮਾਸਟਰ ਗੁਰਨਾਮ ਰਾਮ, ਮਾਸਟਰ ਸੁਖਵਿੰਦਰ ਸਿੰਘ , ਬਲਜੀਤ ਸਿੰਘ ਕੰਗ, ਕੁਲਵੰਤ ਰਾਮ ਗਹਿਲ ਮਜਾਰੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।

Related Articles

LEAVE A REPLY

Please enter your comment!
Please enter your name here

Latest Articles

2

2