Join
Friday, March 13, 2026
Friday, March 13, 2026

ਪਿੰਡ ਪਨਿਆਲੀ ਅੱਡੇ ਭੂੰਗ ਨਾਲ ਭਰੀ ਓਵਰਲੋਡ ਟਰਾਲੀ ਟਰੈਕਟਰ ਸੜਕ ਦੇ ਵਿਚਕਾਰ ਪਲਟੀ।

ਨੈਸ਼ਨਲ ਹਾਈਵੇ ਤੇ ਅਵਾਜਾਈ ਹੋਈ  ਬੁਰੀ ਤਰ੍ਹਾਂ ਨਾਲ ਪ੍ਰਭਾਵਿਤ 

ਨਵਾਂਸ਼ਹਿਰ /ਕਾਠਗੜ੍ਹ 13 ਮਈ (ਜਤਿੰਦਰਪਾਲ ਸਿੰਘ ਕਲੇਰ )

ਬਲਾਚੌਰ ਰੋਪੜ੍ਹ ਨੈਸ਼ਨਲ ਹਾਈਵੇ ਤੇ  ਪਿੰਡ ਪਨਿਆਲੀ ਅੱਡੇ ਦੇ ਨੇੜੇ ਸਵੇਰੇ ਭੂੰਗ ਨਾਲ ਭਰੀ ੳਵਰਲੋਡ ਟਰੈਕਟਰ ਟਰਾਲੀ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਵੇਰ ਦੇ ਸਮੇਂ ਇੱਕ ਭੂੰਗ ਨਾਲ ਓਵਰਲੋਡ ਟਰਾਲੀ ਜੋ ਕਿ ਬਲਾਚੋਰ ਤੋਂ ਰੋਪੜ੍ਹ ਵਾਲੀ ਸਾਈਡ ਤੇ ਇੱਕ ਨਿੱਜੀ ਫੈਕਟਰੀ ਵਿੱਚ ਭੂੰਗ  ਛੱਡਣ ਜਾ ਰਹੀ ਸੀ ਤਾਂ ਜਦੋਂ  ਓਵਰਲੋਡ ਭੂੰਗ ਨਾਲ ਭਰੀ  ਟਰੈਕਟਰ ਅਤੇ ਟਰਾਲੀ ਪਨਿਆਲੀ ਅੱਡੇ ਦੇ ਨੇੜੇ ਪਹੁੰਚੀਆਂ ਤਾਂ ਇਹ ਓਵਰਲੋਡ ਹੋਣ ਕਰਕੇ ਇਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ  ਟਰੈਕਟਰ ਟਰਾਲੀ ਨੈਸ਼ਨਲ ਹਾਈਵੇ ਤੇ ਪਲਟ ਗਿਆ ਅਤੇ ਇਸ ਦੀ ਟਰਾਲੀ ਦਾ ਕੁਝ ਹਿੱਸਾ ਬਾਥਰੂਮ ਤੇ ਡਿੱਗਿਆ ਜਿਸ ਨਾਲ ਰਾਹਗੀਰਾਂ ਬੱਸਾਂ ਕਾਰਾਂ ਟਰੱਕਾਂ ਅਤੇ ਡਿਊਟੀਆਂ ਤੇ ਜਾਣ ਵਾਲੀਆਂ ਮੁਲਾਜ਼ਮਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਪਰ ਇਹ ਓਵਰਲੋਡ ਭੂੰਗ ਵਾਲੀਆਂ ਟਰੈਕਟਰ ਟਰਾਲੀਆਂ ਜੋ ਕਿ ਹਰ ਰੋਜ ਇਸ ਨੈਸ਼ਨਲ ਹਾਈਵੇ ਤੇ ਹਾਦਸਾਗ੍ਰਸਤ ਆਮ ਦੇਖੇ ਜਾ ਸਕਦੇ ਹਨ। ਪਰ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਮੰਗ ਕੀਤੀ ਹੈ ਕਿ ਇਹਨਾਂ ਓਵਰਲੋਡ ਟਰੈਕਟਰ ਟਰਾਲੀਆਂ ਤੇ ਬਣਦੀ ਕਾਰਵਾਈ ਕੀਤੀ। ਖਬਰ ਲਿਖੇ ਜਾਣ ਤੱਕ ਅਜੇ ਤੱਕ ਰੋਡ ਆਵਾਜਾਈ ਲਈ ਬਹਾਲ ਨਹੀ ਹੋ ਸਕਿਆ ਅਤੇ ਆਮ ਰਾਹਗੀਰਾਂ ਨੂੰ ਰੋਗ ਸਾਈਡ ਤੋਂ ਲੰਘ ਕੇ ਆਪਣੀ ਮੰਜ਼ਿਲ ਤੇ ਪਹੁੰਚਣਾ ਪਿਆ 

Related Articles

LEAVE A REPLY

Please enter your comment!
Please enter your name here

Latest Articles