Join
Friday, March 13, 2026
Friday, March 13, 2026

ਜਲੰਧਰ ਦੇ ਪਿੰਡ ਮੰਡ ਵਿਖੇ ਡਰੋਨ ਮਾਰ ਡੇਗਿਆ?

ਭਾਰਤ ਨਾਲ ਸੀਜ ਫਾਇਰ ਕਰਨ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ.. ਕਲ ਸਬ ਕੁਛ ਸ਼ਾਂਤ ਰਹਿਣ ਤੋਂ ਬਾਅਦ ਅੱਜ ਫਿਰ ਤੋਂ ਪਾਕਿਸਤਾਨ ਵੱਲੋਂ ਕੁਛ ਨਾਪਾਕ ਹਰਕਤਾਂ ਦੀਆ ਖ਼ਬਰਾਂ ਸਾਮਣੇ ਆ ਰਹੀਆਂ ਹਨ . ਹਾਲਾਂਕਿ ਅਸੀ ਹਨ ਖ਼ਬਰਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਗੱਲਾਂ ਸਾਹਮਣੇ ਆ ਰਹੀਆਂ ਹਨ ਕੇ ਪਾਕਿਸਤਾਨ ਵੱਲੋਂ ਜੰਮੂ ਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਆਪਣੇ ਡ੍ਰੋਨੇਸ ਫਿਰ ਤੋਂ ਭੇਜੇ ਗਏ ਹਨ.

ਇਸੇ ਸੰਬੰਧ ਵਿਚ ਅੱਜ ਰਾਤ 9.20 ਵਜੇ ਦੇ ਕਰੀਬ ਜਲੰਧਰ ਦੇ ਪਿੰਡ ਮੰਡ ਵਿਖੇ ਇਕ ਡਰੋਨ ਨੂੰ ਭਾਰਤੀ ਸੈਨਾ ਵੱਲੋਂ ਮਾਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ . ਪ੍ਰਸ਼ਾਸਨ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ. ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਇਸ ਗੱਲ ਬਾਰੇ ਜ਼ਿਕਰ ਕੀਤਾ ਗਯਾ ਹੈ ਕੇ ਪਿੰਡ ਮੰਡ ਵਿਖੇ ਇਕ ਡਰੋਨ ਨੂੰ ਸੁੱਟੇ ਜਾਣ ਦਾ ਸਮਾਚਾਰ ਮਿਲਿਆ ਹੈ . ਡਿਪਟੀ ਕਮਿਸ਼ਨਰ ਜਲੰਧਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੇ ਜੇਕਰ ਕਿਸੇ ਨੂੰ ਵੀ ਉਕਤ ਡਰੋਨ ਦਾ ਮਲਬਾ ਮਿਲਦਾ ਹੈ ਤਾਂ ਕੋਈ ਵੀ ਉਸ ਦੇ ਕਰੀਬ ਨਾ ਜਾਵੇ ਅਤੇ ਤੁਰੰਤ ਪੁਲਿਸ ਨੂੰ ਸੰਪਰਕ ਕਰੇ . ਅਹਤਿਹਾਤ ਦੇ ਤੌਰ ਤੇ ਜਲੰਧਰ ਦੇ ਕੁਛ ਇਲਾਕਿਆਂ ਵਿਚ ਬਿਜਲੀ ਬੰਦ ਕੀਤੀ ਗਈ ਹੈ . ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਜਲੰਧਰ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ

https://www.facebook.com/share/p/1BXAvhaGBH

Related Articles

LEAVE A REPLY

Please enter your comment!
Please enter your name here

Latest Articles

2