ਨਵਾਂਸ਼ਹਿਰ/ਕਾਠਗੜ੍ਹ 12 ਮਈ (ਜਤਿੰਦਰਪਾਲ ਸਿੰਘ ਕਲੇਰ )
ਪਿੰਡ ਕਮਾਲਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਪ੍ਰੋਗਰਾਮ ਤਹਿਤ ਲੋਕਾ ਨੂੰ ਜਾਗਰੂਕ ਕੀਤਾ ਗਿਆ | ਜਿਸ ਵਿੱਚ ਸਮੂਹ ਲੋਕਾਂ ਨੇ ਭਾਰੀ ਸੰਖਿਆ ਵਿੱਚ ਹਿੱਸਾ ਲਿਆ | ਇਸ ਮੌਕੇ ਤੇ ਕਾਠਗੜ੍ਹ ਦੇ ਏਐਸਆਈ ਹਰਜਿੰਦਰ ਸਿੰਘ, ਸੁਰਜੀਤ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਆਪ ਦੇ ਪਿੰਡ ਵਿੱਚ ਨਸ਼ਾ ਵੇਚਦਾ ਹੈ ਤਾਂ ਉਸਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ | ਦੱਸਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆ ਦੀ ਦਲਦਲ ਵਿੱਚ ਫਸ ਕੇ ਆਪਣੇ ਭਵਿੱਖ ਬਰਬਾਦ ਕਰ ਰਹੀ ਜਿਸਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਨੇ ਕਿਹਾ ਜਾਗਰੂਕਤਾ ਨਾਲ ਹੀ ਇਸ ਕੋਹੜ ਨੂੰ ਹਟਾਇਆ ਜਾ ਸਕਦਾ ਹੈ | ਉਨ੍ਹਾਂ ਨੇ ਇਸ ਕੋਹੜ ਨੂੰ ਠੱਲ ਪਾਉਣ ਦੇ ਲਈ ਪਬਲਿਕ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਜੇਕਰ ਆਪ ਦਾ ਕੋਈ ਗੁਆਂਢੀ ਨਸ਼ਾ ਕਰਦਾ ਹੈ ਤਾਂ ਉਸਨੂੰ ਨਜ਼ਦੀਕ ਓਟ ਸੇਟ ਵਿੱਚ ਭਰਤੀ ਕਰਵਾਓ | ਜਿਥੇ ਉਸਦਾ ਇਲਾਜ ਕਰਵਾਇਆ ਜਾ ਸਕੇ | ਇਸ ਮੌਕੇ ਸਰਪੰਚ ਗੁਰਮੇਲ ਸਿੰਘ ਮੱਲ੍ਹੀ , ਸਾਬਕਾ ਸਰਪੰਚ ਗੁਰਮੁੱਖ ਸਿੰਘ ਮੱਲ੍ਹੀ , ਹਰਬੰਸ ਸਿੰਘ ਮੱਲ੍ਹੀ ਪੰਚ, ਗੁਰਦੀਪ ਸਿੰਘ, ਹਰਦੀਪ ਸਿੰਘ, ਬਲਜੀਤ ਸਿੰਘ ਲਾਡੀ ਪੰਚ , ਕੁਲਦੀਪ ਸਿੰਘ ਤੇ ਸੁਖਵਿੰਦਰ ਸਿੰਘ,ਗੁਰਮੀਤ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।


