Join
Thursday, March 12, 2026
Thursday, March 12, 2026

ਯੁੱਧ ਆਪਦਾ ਪ੍ਰਬੰਧਨ ਨੂੰ ਲੈ ਕੇ ਜ਼ਿਲ੍ਹੇ ਦੇ ਕਾਲਜ ਪ੍ਰਿੰਸੀਪਲਾਂ ਨਾਲ ਕੀਤੀ ਮੀਟਿੰਗ 

ਨਾਗਰਿਕਾਂ ਦਾ ਮਨੋਬਲ ਉੱਚਾ ਰੱਖਣ ਵਿਦਿਆਰਥੀ ਅਤੇ ਸਟਾਫ਼: ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ

ਸ਼ਹੀਦ ਭਗਤ ਸਿੰਘ ਨਗਰ, 10 ਮਈ (ਜਤਿੰਦਰ ਪਾਲ ਸਿੰਘ ਕਲੇਰ ) 

ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਜ਼ਿਲ੍ਹੇ ਦੇ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਯੁੱਧ ਆਪਦਾ ਪ੍ਰਬੰਧਨ ਸਬੰਧੀ ਇੱਕ ਮੀਟਿੰਗ ਕੀਤੀ ਗਈ। ਜਿਸ ਵਿਚ ਡਾਇਰੈਕਟਰ ਡਾ. ਡੀ.ਐਸ.ਸੰਧੂ, ਪਿ੍ੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਪੁਜੇਵਾਲ ਰਜਿੰਦਰ ਧਨਕਰ, ਡਾ. ਆਰ.ਕੇ ਮੂਨ ਡਾਇਰੈਕਟਰ ਕੇ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਡਾ. ਤਰਸੇਮ ਸਿੰਘ ਪ੍ਰਿੰਸੀਪਲ ਐਸ.ਐਨ. ਕਾਲਜ ਬੰਗਾ, ਡਾ. ਚਰਨਜੀਤ ਕੌਰ ਪ੍ਰਿੰਸੀਪਲ ਏ.ਐਸ.ਐਸ.ਐਮ. ਕਾਲਜ ਮੁਕੰਦਪੁਰ, ਪਿਆਰੇ ਬਾਬਾ ਪ੍ਰਿੰਸੀਪਲ ਐਸ.ਡੀ.ਐਸ. ਸਰਕਾਰੀ ਕਾਲਜ ਜਾਡਲਾ, ਪ੍ਰਿਤਪਾਲ ਸਿੰਘ ਹੋਸਟਲ ਇੰਚਾਰਜ ਕਿਰਪਾਲ ਸਾਗਰ ਅਕੈਡਮੀ ਅਤੇ ਬੀਐਲਐਮ ਗਰਲਜ਼ ਕਾਲਜ ਅਤੇ ਆਰ.ਕੇ ਆਰੀਆ ਕਾਲਜ ਤੋਂ ਮਨੋਜ ਕੁਮਾਰ ਮੌਜੂਦ ਸਨ।

ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਸਕੂਲਾਂ ਅਤੇ ਕਾਲਜਾਂ ਵਿੱਚ ਆਫ਼ਤ ਪ੍ਰਬੰਧਨ ਅਤੇ ਲੋਕਾਂ ਦੀ ਰਿਹਾਇਸ਼ ਲਈ ਕੇਂਦਰ ਬਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਕਾਲਜ ਵਿੱਚ ਐਨ.ਐਸ.ਐਸ. ਜਾਂ ਐਨ.ਸੀ.ਸੀ ਚਲਾਈ ਜਾ ਰਹੀ ਹੈ, ਉਥੇ ਵਿਦਿਆਰਥੀਆਂ ਤੋਂ ਵਲੰਟੀਅਰਾਂ ਵਜੋਂ ਦੇਸ਼ ਸੇਵਾ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ ਨਾਲ ਇੱਕ ਫਸਟ ਏਡ ਕਿੱਟ ਰੱਖਣੀ ਚਾਹੀਦੀ ਹੈ ਜਿਸ ਵਿੱਚ ਪਾਣੀ ਦੀ ਬੋਤਲ, ਬਿਸਕੁਟ, ਪੱਟੀ, ਛੋਲੇ, ਦਵਾਈ, ਕੱਪੜੇ, ਟਾਰਚ ਅਤੇ ਸੈੱਲ, ਸੁੱਕਾ ਦੁੱਧ, ਚਾਹ ਪੱਤੀ, ਗਲਾਸ, ਪਾਣੀ, ਚਮਚਾ, ਏਟੀਐਮ ਕਾਰਡ, ਗਰਮ ਪੱਟੀ ਆਦਿ ਹੋਣੇ ਚਾਹੀਦੇ ਹਨ। ਹਰੇਕ ਵਿਦਿਆਰਥੀ ਨੂੰ ਆਪਣੇ ਪਿੰਡ ਅਤੇ ਸ਼ਹਿਰ ਵਿੱਚ ਹਰ ਕਿਸੇ ਨੂੰ ਬਲੈਕਆਊਟ ਦੌਰਾਨ ਲਾਈਟਾਂ ਬੰਦ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ। ਉਸਨੂੰ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ। ਜਦੋਂ ਵੀ ਸਾਇਰਨ ਵੱਜਦਾ ਹੈ ਤਾਂ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਕਲੋਨੀ ਜਾਂ ਘਰਾਂ ਵਿੱਚ ਕੈਮਰੇ ਦੀਆਂ ਲਾਈਟਾਂ ਨਹੀਂ ਜਗਾਉਣੀਆਂ ਚਾਹੀਦੀਆਂ। ਡਰੋਨ ਆਪਣਾ ਨਿਸ਼ਾਨਾ ਰੌਸ਼ਨੀ ਤੋਂ ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਲਜ ਜਾਂ ਕਿਸੇ ਹੋਰ ਜਗ੍ਹਾ ‘ਤੇ ਲਾਈਟ ਬੋਰਡ ਲਗਾਇਆ ਹੋਇਆ ਹੈ, ਤਾਂ ਉਸਨੂੰ ਬੰਦ ਕਰਨਾ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਾਰੇ ਕਾਲਜਾਂ ਵਿੱਚ ਇੱਕ ਨੋਡਲ ਅਫਸਰ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ।

Related Articles

LEAVE A REPLY

Please enter your comment!
Please enter your name here

Latest Articles