Join
Friday, March 13, 2026
Friday, March 13, 2026

30 ਨਸ਼ੀਲੀ ਗੋਲੀਆ ਨਾਲ ਇਕ ਕਾਬੂ

ਬਲਾਚੌਰ 10 ਮਈ (ਜਤਿੰਦਰਪਾਲ ਸਿੰਘ ਕਲੇਰ )

ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਇਨੰਬਿਨ ਪਾਲਣਾ ਕਰਦੇ ਹੋਏ  ਬਲਾਚੌਰ ਪੁਲਿਸ ਨੇ ਇਕ ਵਿਆਕਤੀ ਨੂੰ  ਕਾਬੂ ਕਰਕੇ ਉਸਦੇ ਕੋਲੋਂ 30 ਨਸ਼ੀਲੀ ਗੋਲੀਆ ਬਰਾਮਦ ਕੀਤੀਆ | ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |

ਮਾਮਲੇ ਦੇ ਜਾਂਚ ਅਧਿਕਾਰੀ ਐਸ ਐਚ ਓ ਥਾਣਾ ਸਦਰ ਬਲਾਚੌਰ ਐਸ ਆਈ ਰਕੇਸ਼ਵਿੰਦਰ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ  ਆਉਣ ਜਾਣ ਵਾਲੇ ਵਾਹਨਾਂ ਤੇ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੀ ਸੀ ਕਿ ਇਸੇ ਦੌਰਾਨ ਨਜ਼ਦੀਕ ਪਾਣੀ ਵਾਲੀ ਟੈਂਕੀ ਠਠਿਆਲਾ ਢਾਹਾ  ਵਲੋਂ ਆਉਂਦਾ ਇੱਕ  ਵਿਆਕਤੀ ਦਿਖਾਈ ਦਿੱਤਾ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਇੱਕਦਮ ਪਿੱਛੇ ਮੁੜਨ ਲੱਗਾ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਫੜ ਕੇ ਉਸ ਦੀ ਚੈਕਿੰਗ ਕੀਤੀ ਤਾਂ ਉਸਦੇ ਕੋਲੋਂ 30 ਨਸ਼ੀਲੀ ਗੋਲੀਆ ਬਰਾਮਦ ਹੋਈਆ | ਉਨ੍ਹਾਂ ਦੱਸਿਆਂ ਕਿ ਕਾਬੂ ਕੀਤੇ ਕਥਿਤ ਆਰੋਪੀ ਦੀ ਪਹਿਚਾਣ ਹਰਮੀਤ ਲਾਲ ਉਰਫ ਬੱਬੂ ਪੁੱਤਰ  ਮੋਹਨ ਲਾਲ ਵਾਸੀ ਠਠਿਆਲਾ ਢਾਹਾ ਥਾਣਾ ਸਦਰ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਰੂਪ ਵਿੱਚ ਹੋਈ |

Related Articles

LEAVE A REPLY

Please enter your comment!
Please enter your name here

Latest Articles