ਜਦਕਿ ਹਾਦਸਗ੍ਰਾਸਤ ਵਾਹਨਾਂ ਦੇ ਕੋਲੋਂ ਵਸੂਲੇ ਜਾਦੇ ਪੈਸੇ ਹਨ ਗਰਿੱਲਾਂ ਟੁੱਟਣ ਦੇ ਚਾਰਜ
ਨਵਾਂਸ਼ਹਿਰ/ਕਾਠਗੜ੍ਹ 9 ਮਈ (ਜਤਿੰਦਰਪਾਲ ਸਿੰਘ ਕਲੇਰ )
ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਪਿੰਡ ਟੌਂਸਾ ਤੋਂ ਲੈ ਕੇ ਆਸਰੋਂ ਦੇ ਸਤਲੁਜ ਸੜਕ ਤੇ ਅਕਸਰ ਹੀ ਹਾਦਸੇ ਹੋਣ ਦੇ ਸਮਾਚਾਰ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ | ਇਹ ਹਾਦਸੇ ਵਾਹਨਾਂ ਵਾਲੇ ਡਿਵਾਇਵਰਾਂ ਤੇ ਅਸਤੁਲਿੰਤ ਗੱਡੀਆਂ ,ਕਾਰਾ ਤੇ ਅਸਤੁੰਲਿਤ ਹੋ ਕੇ ਚੜ੍ਹਨ ਨਾਲ ਨਿੱਤ ਵੱਡੇ ਵੱਡੇ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿੱਚ ਅਨੇਕਾਂ ਹੀ ਮੌਤਾਂ ਹੋ ਚੁੱਕੀਆਂ ਹਨ | ਜਿਸਦੇ ਚੱਲਦੇ ਡਿਵਾਇਵਰਾ ਤੇ ਲੱਗੀਆ ਹੋਈਆ ਗਰਿੱਲਾਂ ਦਾ ਕਾਫੀ ਨੁਕਸਾਨ ਹੋ ਜਾਦਾ ਹੈ | ਜਦਕਿ ਇਨ੍ਹਾਂ ਗਰਿੱਲਾਂ ਦੀ ਮੇਨਟੀਨੈਂਸ ਵਿਭਾਗ ਵਲੋਂ ਕੀਤੀ ਜਾਦੀ ਲੇਕਿਨ ਜਦ ਕੋਈ ਵਾਹਨ ਹਾਦਸਾਗ੍ਰਸਤ ਹੋ ਕੇ ਡਿਵਾਇਡਰ ਤੇ ਚੜ੍ਹ ਕੇ ਗਰਿੱਲ ਤੋੜਦਾ ਹੈ ਤਾਂ ਉਕਤ ਵਾਹਨ ਤੋਂ ਇਸ ਦੀ ਮੈਨਟੀਨੈਂਸ ਦੇ ਚਾਰਜ ਵਸੂਲੇ ਜਾਦੇ ਹਨ | ਜੋ ਕਿ ਸਰਾਂ ਸਰ ਗਲਤ ਹੈ | ਹਰ ਰੋਜ ਦੇਖਣ ਮੁਤਾਬਕ ਇਨ੍ਹਾਂ ਟੁੱਟੀਆਂ ਹੋਈਆਂ ਗਰਿੱਲਾਂ ਤੋਂ ਆਵਾਰਾ ਪਸ਼ੂ ਅਤੇ ਜੰਗਲੀ ਜੀਵ ਅਚਾਨਕ ਸੜਕ ਤੇ ਆ ਜਾਂਦੇ ਹਨ| ਜਿਸ ਨਾਲ ਆਮ ਹਰ ਰੋਜ ਵੱਡੇ ਹਾਦਸੇ ਵਾਪਰ ਰਹੇ ਹਨ| ਆਮ ਦੇਖਣ ਵਿੱਚ ਇਹ ਵੀ ਆਉਂਦਾ ਹੈ ਕਿ ਕਈ ਫੈਕਟਰੀਆਂ ਵਾਲਿਆਂ ਵਲੋਂ ਵੀ ਇਨ੍ਹਾਂ ਵਲੋਂ ਗਰਿੱਲਾਂ ਨੂੰ ਤੋੜ ਕੇ ਆਪਣਾ ਰਾਹ ਬਣਾਉਣ ਲਈ ਸੰਗਲੀਆਂ ਦਾ ਉਪਯੋਗ ਕੀਤਾ ਆਮ ਦੇਖਿਆ ਜਾ ਸਕਦਾ ਹੈ | ਲੇਕਿਨ ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਹੀ| ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ 100 ਮੀ, 50 ਮੀ., 150 ਮੀ ਤੱਕ ਟੁੱਟੀਆ ਡਿਵਾਇਡਰਾ ਦੀਆਂ ਇਨ੍ਹਾਂ ਟੁੱਟੀਆਂ ਗਰਿੱਲਾਂ ਦੀ ਜਲਦ ਤੋਂ ਜਲਦ ਮੈਨਟੀਨੇਂਸ ਕਰਵਾਈ ਜਾਵੇ | ਤਾਂ ਕਿ ਆਏ ਦਿਨ ਹੋ ਰਹੇ ਹਾਦਸਿਆ ਨੂੰ ਠੱਲ ਪੈ ਸਕੇ | ਜਦੋਂ ਇਸ ਸਬੰਧੀ ਨੈਸ਼ਨਲ ਹਾਈਵੇ ਦੇ ਮੈਨੇਜਰ ਵਿਸ਼ਾਲ ਗੁਪਤਾ ਨਾਲ ਖੱਖ ਜਾਣਨ ਲਈ ਵਾਰ ਵਾਰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਫ ਨਹੀ ਸਮਝਿਆ ।



