Join
Thursday, March 26, 2026
Thursday, March 26, 2026

ਪਿੰਡ ਰੱਕੜਾਂ ਢਾਹਾ ਵਲੋਂ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਲਿਆ ਸੰਕਲ-ਪ੍ਰੇਮ ਰੱਕੜ

ਬਲਾਚੌਰ 9 ਮਈ (ਜਤਿੰਦਰਪਾਲ ਸਿੰਘ ਕਲੇਰ )-


ਗ੍ਰਾਮ ਪੰਚਾਇਤ ਰੱਕੜਾਂ ਢਾਹਾ, ਨੰਬਰਦਾਰ ਸਹਿਬਾਨ, ਪਤਵੰਤੇ ਅਤੇ ਪਿੰਡ ਵਾਸੀਆਂ ਨੇ ਇਕੱਠ ਕਰਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ | ਪਿੰਡ ਵਾਸੀਆਂ ਸਮੇਤ ਇਕੱਠ ਵਿੱਚ ਨਸ਼ਾ ਪੀੜਤ ਨੌਜਵਾਨ ਅਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਸਨ |ਮਾਸਟਰ, ਪ੍ਰੇਮ ਰੱਕੜ ਸਰਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਾਮ ਪੰਚਾਇਤ, ਨੰਬਰਦਾਰ ਸਹਿਬਾਨ, ਪਿੰਡ ਦੇ ਪਤਵੰਤੇ, ਪਿੰਡ ਦੀਆਂ ਸਵੈਸੇਵੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਪਿੰਡ ਵਿਚੋਂ ਨਸ਼ੇ ਦਾ ਕੋਹੜ ਖ਼ਤਮ ਕਰਨ ਲਈ ਪਿਛਲੇ ਕਾਫੀ ਸਮੇਂ ਤੋਂ ਯਤਨਾਂ ਵਿੱਚ ਹਨ | ਪਿੰਡ ਵਿੱਚ ਮੀਟਿੰਗਾਂ, ਅਨਾਊਾਸਮੈਂਟਾਂ,ਮਨੋਵਿਗਿਆਨੀਆ, ਮਾਹਿਰ ਡਾਕਟਰਾਂ ਦੇ ਪਿੰਡ ਵਿੱਚ ਸੈਮੀਨਾਰ ਕਰਵਾਕੇ, ਨਸ਼ਾ ਪੀੜਤਾਂ ਨੂੰ ਨਸ਼ਾ ਤਿਆਗਣ ਲਈ ਪ੍ਰੇਰਿਆ ਜਾ ਰਿਹਾ ਹੈ | ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਚੌਕਸੀ ਵਰਤੀ ਜਾ ਰਹੀ ਹੈ |
ਇਕੱਠ ਵਿੱਚ ਨਸ਼ਾ ਪੀੜਤ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਪਿੰਡ ਵਾਸੀਆਂ ਸਾਹਮਣੇ ਪੰਜਾਬ ਸਰਕਾਰ ਵੱਲੋਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਪਿੰਡ ਵਾਸੀਆਂ ਵਲੋਂ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਯਤਨਾਂ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ ਅਤੇ ਨਸ਼ਾ ਪੀੜਤ ਨੌਜ਼ਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣ ਦਾ ਵਾਅਦਾ ਕੀਤਾ |
ਮਾਸਟਰ ਪ੍ਰੇਮ ਰੱਕੜ ਨੇ ਪਿੰਡ ਵਾਸੀਆਂ ਵਲੋਂ ਨਸ਼ਾ ਪੀੜਤ ਨੌਜ
ਵਾਨਾਂ ਦੀ ਨਸ਼ਾ ਮੁਕਤ ਹੋਣ ਉਪਰੰਤ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਦਾ ਹਰ ਸੰਭਵ ਸਹਾਇਤਾ ਕਰਨ ਦਾ ਵਿਸ਼ਵਾਸ ਦਵਾਇਆ |
ਅੱਜ ਦੇ ਇਸ ਇਕੱਠ ਨੂੰ ਨੰਬਰਦਾਰ ਗੁਰਸੈਲ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ, ਪੰਚ ਪਰਮਿੰਦਰ ਸਿੰਘ, ਕੁਲਵਿੰਦਰ ਕੌਰ ਪੰਚ, ਸ਼੍ਰੀ ਬਲਦੇਵ ਰਾਜ ਸ਼ਾਸਤਰੀ, ਭਾਗ ਸਿੰਘ ਰੱਕੜ, ਕੈਪਟਨ ਬਹਾਦਰ ਸਿੰਘ, ਕਾਮਰੇਡ ਰਾਮ ਕੁਮਾਰ ਸੇਂਪਲਾ ਨੇ ਸੰਬੋਧਨ ਕੀਤਾ | ਮਾਸਟਰ ਪ੍ਰੇਮ ਰੱਕੜ ਸਰਪੰਚ ਨੇ ਸਾਰਿਆਂ ਦਾ ਧੰਨਵਾਦ ਕੀਤਾ |

Related Articles

LEAVE A REPLY

Please enter your comment!
Please enter your name here

Latest Articles

2

2