ਬਲਾਚੌਰ, 9 ਮਈ (ਜਤਿੰਦਰ ਪਾਲ ਸਿੰਘ ਕਲੇਰ )-
ਜੁਗਾੜੂ ਰੇਹੜੀਆਂ ‘ਤੇ ਪੂਰਨ ਤੌਰ ਨਾਲ ਪਾਬੰਦੀ ਲਗਾਉਣ ਸੰਬੰਧੀ ਛੋਟਾ ਹਾਥੀ ਯੂਨੀਅਨ ਅਤੇ ਟੈਂਪੂ ਯੂਨੀਅਨ ਵਲੋਂ ਐੱਸ.ਡੀ.ਐਮ ਬਲਾਚੌਰ ਦੇ ਨਾਂਅ ਤੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ, ਵਾਇਸ ਪ੍ਰਧਾਨ ਮਨਜੀਤ ਸਿੰਘ, ਜਗਤਾਰ ਸਿੰਘ, ਹੰਸ ਰਾਜ, ਰਾਮ ਪਾਲ, ਮੋਹਨ ਲਾਲ, ਨਰੇਸ਼ ਕੁਮਾਰ, ਅਸ਼ਵਨੀ ਕੁਮਾਰ, ਬੁੱਧ ਸਿੰਘ ਲਾਡੀ, ਕੁਲਵੰਤ ਸਿੰਘ, ਹਰਮੇਸ਼ ਕੁਮਾਰ, ਬਲਵਿੰਦਰ ਸਿੰਘ, ਪ੍ਰਿਅੰਕਾ, ਪਵਨ ਕੁਮਾਰ, ਮਨੋਜ ਕੁਮਾਰ, ਤਾਰਾ ਸਿੰਘ, ਰਾਜ ਕੁਮਾਰ, ਕੁਲਦੀਪ ਕੁਮਾਰ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਦੱਸਿਆ ਕਿ ਸ਼ਹਿਰ ਅੰਦਰ ਦਿਨ ਪ੍ਰਤੀ ਜੁਗਾੜੂ ਰੇਹੜੀਆ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਪੂਰੀ ਤਰਾਂ ਠੱਪ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹੇ ਦਿਨ ਵੀ ਆਉਂਦੇ ਹਨ ਜਦੋਂ ਬਿਨਾਂ ਕੁੱਝ ਕਮਾਏ ਹੀ ਘਰ ਵਾਪਸ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੁਗਾੜੂ ਰੇਹੜੀਆਂ ਦੇ ਮਾਲਕਾਂ ਵਲੋਂ ਜਿੱਥੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ, ਉੱਥੇ ਸਾਡੀ ਰੋਜ਼ੀ-ਰੋਟੀ ਵਿੱਚ ਵੀ ਲੱਤ ਮਾਰੀ ਜਾ ਰਹੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇਕਰ ਇਸ ਮੁੱਦੇ ‘ਤੇ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਮੌਕੇ ਹਾਥੀ ਯੂਨੀਅਨ ਅਤੇ ਟੈਪੂ ਯੂਨੀਅਨ ਦੇ ਮੈਬਰ ਅਤੇ ਡਰਾਈਵਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ


