Join
Monday, March 16, 2026
Monday, March 16, 2026

ਜੰਮੂ ਦੇ ਪੁਣਛ ‘ਚ ਗੁਰਦੁਆਰਾ ਸਾਹਿਬ ‘ਤੇ ਕੀਤੀ ਗਈ ਗੋਲਾਬਾਰੀ:ਵੱਖ- ਵੱਖ ਆਗੂਆਂ ਵਲੋਂ ਨਿਖੇਧੀ

ਹਮਲੇ ਦੌਰਾਨ ਚਾਰ ਸਿੱਖਾਂ ਦੀ ਮੌਤ ‘ਤੇ ਪ੍ਰਗਟਾਈ ਸੰਵੇਦਨਾ

ਨਵਾਸ਼ਹਿਰ 8 ਮਈ (ਜਤਿੰਦਰਪਾਲ ਸਿੰਘ ਕਲੇਰ )

ਜੰਮੂ ਦੇ ਪੁਣਛ ਖੇਤਰ ਵਿਚ ਗੁਰਦੁਆਰਾ ਸਾਹਿਬ ਤੇ ਕੀਤੀ ਗਈ ਗੋਲਾਬਾਰੀ ਦੀ ਵਾਪਰੀ ਘਟਨਾ ਵੱਖ ਵੱਖ ਆਗੂਆਂ ਵਲੋਂ ਜਿਹਨਾਂ ਵਿੱਚ ਆਮ ਆਦਮੀ ਸੀਨੀਅਰ ਆਗੂ ਸਤਨਾਮ ਜਲਾਲਪੁਰ ਚੈਅਰਮੈਨ ਜਿਲ੍ਹਾਂ ਯੋਜਨਾ  ਬੋਰਡ ਨਵਾਂਸ਼ਹਿਰ , ਸੀਨੀਅਰ ਅਕਾਲੀ ਆਗੂ ਜਥੇਦਾਰ ਸੁਰਜੀਤ ਸਿੰਘ ਦੁਭਾਲੀ,ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਅਤੇ ਸੀਨੀਅਰ ਅਕਾਲੀ ਆਗੂ ਹਨੀ ਟੌਸਾਂ  ਨੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਸ ਹਮਲੇ ਵਿਚ ਰਾਗੀ ਸਿੰਘ ਸਮੇਤ ਮਾਰੇ ਗਏ ਚਾਰ ਸਿੱਖਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਲੋਂ ਪੁਣਛ ਵਿਖੇ ਕੀਤੀ ਗਈ ਗੋਲਾਬਾਰੀ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਂਦਰੀ ‘ਤੇ ਹਮਲਾ ਕੀਤਾ ਗਿਆ ਹੈ ਤੇ ਪੁਣਛ ਵਿਖੇ ਹੋਏ ਹਮਲਿਆਂ ਦੌਰਾਨ ਤਿੰਨ ਗੁਰਸਿੱਖ, ਭਾਈ ਅਮਰੀਕ ਸਿੰਘ ਰਾਗੀ, ਭਾਈ ਅਮਰਜੀਤ ਸਿੰਘ ਸਾਬਕਾ ਫੌਜੀ ਅਤੇ ਭਾਈ ਰਣਜੀਤ ਸਿੰਘ ਸਥਾਨਕ ਦੁਕਾਨਦਾਰ ਮਾਰੇ ਗਏ ਹਨ | ਉਨ੍ਹਾਂ ਕਿਹਾ ਨੇ ਕਿਹਾ ਕਿ ਦੇਸ਼ਾਂ ਦੀਆਂ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਨੇ ਕਿਹਾ ਕਿ ਪੁਛਣ ‘ਚ ਗੁਰਦੁਆਰੇ’ ਤੇ ਹਮਲੇ ਨੂੰ ਅਤਿ ਦੁਖਦਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਪੀੜਾਮਈ ਘਟਨਾ ਨੇ ਸਿੱਖ ਜਗਤ ਨੂੰ ਗਹਿਰੇ ਜਖਮ ਦਿੱਤੇ ਹਨ ਜੋ ਕਿ ਕਦੇ ਵੀ ਭਰੇ ਨਹੀ ਜਾ ਸਕਦੇ | ਹਮਲੇ ਦੋਰਾਨ ਮਾਰੇ ਗਏ ਸਿੱਖਾਂ ਨੂੰ ਸਰਧਾਂਜਲੀ ਭੇਟ ਕਰਦਿਆ ਉਨ੍ਹਾਂ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਦੇ ਸਮੇਂ ਤੇ ਮਾਰੇ ਗਏ ਪੀੜਿਤ ਪਰਿਵਾਰਾਂ ਨਾਲ ਹਰ ਵਰਗ ਦਾ ਭਾਈਚਾਰਾ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ |

Related Articles

LEAVE A REPLY

Please enter your comment!
Please enter your name here

Latest Articles

2