Join
Thursday, March 26, 2026
Thursday, March 26, 2026

ਵਿਧਾਇਕਾ ਸ਼ੰਤੋਸ ਕਟਾਰੀਆ ਵੱਲੋਂ ਆਰ.ਡੀ.ਓ.ਐਸ.ਸਕੀਮ ਵਿੱਚੋਂ 8.00 ਲੱਖ ਰੁਪਏ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਰਾਸ਼ੀ ਜਾਰੀ ਕੀਤੀ 

ਹਲਕਾ ਬਲਾਚੋਰ ਦੇ ਬਲਾਕ ਸੜੋਆ ਅਧੀਨ ਪੈਂਦੇ ਪਿੰਡਾਂ ਵਿੱਚ ਅਧੂਰੇ ਪਏ ਕਾਰਜ ਜਲਦ ਨੇਪਰੇ ਚਾੜ੍ਹੇ ਜਾਣਗੇ:  ਕਟਾਰੀਆ 

ਬਲਾਚੌਰ ,8 ਮਈ ( ਜਤਿੰਦਰਪਾਲ ਸਿੰਘ ਕਲੇਰ)

ਪੰਜਾਬ ਮੁੱਖ ਮੰਤਰੀ ਦੀ ਯੋਗ ਅਗਵਾਈ ਵਿੱਚ ਉਹਨਾਂ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਵਿਕਾਸ ਦੀ ਲੀਹਾਂ ਤੇ ਮੁੜ ਸਰਪਟ ਦੌੜ ਰਿਹਾ ਹੈ। ਇਸ ਲੜੀ ਦੇ ਤਹਿਤ ਅੱਜ ਬਲਾਕ ਸੜੋਆ ਦੀਆਂ 5 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ 8.00ਲੱਖ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਆਰ.ਡੀ.ਓ.ਐਸ.ਸਕੀਮ ਵਿੱਚੋਂ ਵਿਧਾਇਕਾ ਸ਼ੰਤੋਸ ਕਟਾਰੀਆ ਵੱਲੋਂ ਰਾਸ਼ੀ ਜਾਰੀ ਕੀਤੀ ਗਈ ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਹਲਕਾ ਬਲਾਚੌਰ ਦੇ ਹਰੇਕ ਪਿੰਡ ਨੂੰ ਬਿਨਾਂ ਭੇਦਭਾਵ ਦੇ ਫੰਡ ਜਾਰੀ ਕੀਤੇ ਜਾਣਗੇ ਤਾਂ ਬਲਾਚੌਰ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜ ਜਲਦ ਤੋ ਜਲਦ ਨੇਪਰੇ ਚਾੜੇ ਜਾ ਸਕਣ ਵਿਧਾਇਕਾ ਸੰਤੋਸ਼ ਕਟਾਰੀਆ  ਨੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀ ਕਿਸੇ ਵੀ ਸਮੇਂ ਦਫ਼ਤਰ ਆ ਕਿ ਮਿਲ ਸਕਦੇ ਹੋ  ਤੇ ਉਸ ਜਾਇਜ਼ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਸਮਾਧਾਨ ਕੀਤਾ ਜਾਵੇਗਾ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ  ਹਲਕਾ ਬਲਾਚੌਰ ਦੇ ਬਲਾਕ  ਸੜੋਆ ਦੀਆਂ ਗ੍ਰਾਮ ਪੰਚਾਇਤ ਪਿੰਡ ਛਦੌੜੀ ਨੂੰ ਲਿਕੁਇਡ ਵੇਸਟ ਮੈਨੇਮੈਂਟ ਲਈ 1.00ਲੱਖ ਰੁਪਏ ਗ੍ਰਾਂਟ,ਪਿੰਡ ਸਾਧੜਾ ਗ੍ਰਾਮ ਪੰਚਾਇਤ ਨੂੰ ਕਬਰਿਸਤਾਨ ਦੀ ਚਾਰਦੁਆਰੀ ਵਾਸਤੇ 2.00 ਲੱਖ ਰੁਪਏ ਦੀ ਗ੍ਰਾਂਟ ਅਤੇ ਪਿੰਡ ਚਣਕੋਈ  ਨੂੰ ਗੰਦੇ ਪਾਣੀ ਦੀ ਨਿਕਾਸੀ ਵਾਸਤੇ 2.00 ਲੱਖ ਰੁਪਏ,ਪਿੰਡ ਜੈਨਪੁਰ ਨੂੰ  ਕਬਰਿਸਤਾਨ ਵਾਸਤੇ 2.00 ਲੱਖ,ਪਿੰਡ ਖੁਰਦਾਂ ਦੀ ਪੰਚਾਇਤ ਨੂੰ ਲਿਕੁਇਡ ਵੇਸਟ ਮੈਨੇਮੈਂਟ ਲਈ 1.00ਲੱਖ ਰੁਪਏ ਦੀ ਰਾਸ਼ੀ ਦਿੱਤੀ |ਇਸ ਮੋਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਲਈ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਪਿਛਲੀਆਂ ਸਰਕਾਰਾਂ ਦੇ ਅਧੂਰੇ ਕਾਰਜ ਵੀ ਮੋਜੂਦਾ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਇਸ ਮੋਕੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਹਲਕਾ ਬਲਾਚੋਰ ਦੇ ਵਿਧਾਇਕਾ ਸ਼ੰਤੋਸ ਕਟਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾ ਦੀਆਂ ਕੋਸ਼ਿਸ਼ਾਂ ਦੇ ਸਦਕਾ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਦੇ ਚੈੱਕ ਪਿੰਡਾਂ ਨੂੰ ਦਿੱਤੇ ਗਏ ਹਨ ਇਸ  ਮੌਕੇ ਆਪ ਆਗੂ ਅਸੋਕ ਕਟਾਰੀਆ,ਰਸ਼ਪਾਲ ਸਿੰਘ ਮੰਡੇਰ,ਅਵਤਾਰ ਸਿੰਘ ਸਰਪੰਚ ਸਾਧੜਾ,ਜਰਨੈਲ ਸਿੰਘ,ਅਮਰੀਕ ਸਿੰਘ,ਗੁਰਦੀਪ ਸਰਪੰਚ ਛਦੌੜੀ,ਚਰਨ ਸਿੰਘ ਛਦੌੜੀ,ਸੁਰਿੰਦਰ ਸਰਪੰਚ ਚਣਕੋਈ,ਅਮਰੀਕ ਚਣਕੋਈ,ਆਦਿ ਲੋਕ ਤੇ ਸਮੂਹ ਪਿੰਡਾਂ ਦੇ ਸਰਪੰਚ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2