ਨਵਾਂਸ਼ਹਿਰ 7 ਮਈ (ਜਤਿੰਦਰਪਾਲ ਸਿੰਘ ਕਲੇਰ )
ਪ੍ਰਿੰਸੀਪਲ ਸ.ਸ.ਸ. ਸਮਾਰਟ ਸਕੂਲ ਮੁਕੰਦਪੁਰ ਲਖਵੀਰ ਸਿੰਘ ਜੀ ਨੂੰ ਅੱਜ ਮਿਤੀ 07-05-2025 ਨੂੰ ਬਤੌਰ ਉੱਪ-ਜਿਲ੍ਹਾ ਸਿੱਖਿਆ ਅਫ਼ਸਰ (ਸੈ/ਸਿ) ਸ਼ਹੀਦ ਭਗਤ ਸਿੰਘ ਨਗਰ ਪਦ-ਉੱਨਤ ਹੋਣ ਤੇ ਸਕੂਲ ਸਟਾਫ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਖਟਕੜ ਨੇਂ ਦੱਸਿਆ ਕਿ ਪ੍ਰਿੰਸੀਪਲ ਲਖਵੀਰ ਸਿੰਘ ਨੇਂ ਆਪਣੇ ਕਾਰਜਕਾਲ ਦੌਰਾਨ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਦਿਆਂ ਇਸ ਸਕੂਲ ਨੂੰ ਹੋਰ ਬਿਹਤਰ ਬਣਾਇਆ ਹੈ। ਇਸ ਮੌਕੇ ਲਖਵੀਰ ਸਿੰਘ ਨੇਂ ਆਪਣੇ ਸੰਬੋਧਨ ਵਿੱਚ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦੁਆਇਆ। ਪੰਜਾਬੀ ਲੈਕ. ਕਿਸ਼ਨ ਚੰਦ ਨੇਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਕ ਦੀ ਭੂਮਿਕਾ ਡਾ. ਇੰਦਰਜੀਤ ਪਾਲ ਲੈਕ ਇਕਨਾਮਿਕਸ ਵੱਲੋਂ ਨਿਭਾਈ ਗਈ। ਇਸ ਮੌਕੇ ਨੀਲਮ ਕੁਮਾਰੀ ਮੁੱਖ ਅਧਿਆਪਿਕਾ ਸਹਸ ਮਜ਼ਾਰਾ ਕਲਾਂ,ਸੁਖਜੀਤ ਕੌਰ ਪ੍ਰਿੰਸੀਪਲ ਸਸਸਸ ਉਸਮਾਨਪੁਰ, ਪ੍ਰਮੋਦ ਕੁਮਾਰ, ਸੁਦਾਗਰ ਰਾਮ, ਸਤਨਾਮ ਸਿੰਘ,ਰਾਜ ਕੁਮਾਰ, ਗੁਰਪ੍ਰੀਤ ਸਿੰਘ ਇੰਚਾਰਜ ਸਹਸ ਚਾਹੜ ਮਜਾਰਾ, ਇੰਦਰਪਾਲ ਸਿੰਘ, ਰਾਮ ਲੁਭਾਇਆ, ਸੁਰਜੀਤ ਸਿੰਘ, ਕੁਲਬੀਰ ਸਿੰਘ, ਸਤਨਾਮ ਸਿੰਘ, ਸਤਿੰਦਰ ਸੋਢੀ, ਰਣ ਬਹਾਦਰ, ਮਨਦੀਪ ਸਿੰਘ, ਵਿਜੇ ਕੁਮਾਰ, ਭੁਪਿੰਦਰ ਸਿੰਘ, ਸੰਜੀਵ ਕੁਮਾਰ, ਦਲਜੀਤ ਸਿੰਘ, ਲੈਂਬਰ ਸਿੰਘ, ਰਾਕੇਸ਼ ਕੁਮਾਰ, ਪਰਮਜੀਤ ਸਿੰਘ, ਸੰਤੋਖ ਸਿੰਘ, ਬਲਰਾਮ, ਬਿੱਕਰ ਸਿੰਘ, ਗੁਰਦੀਪ ਸਿੰਘ, ਬਲਰਾਜ, ਸਤਵੀਰ ਸਿੰਘ, ਪ੍ਰਵੀਨ ਕੌਰ, ਮੀਨਾਕਸ਼ੀ, ਗੁਰਪ੍ਰੀਤ ਕੌਰ, ਜਸਵਿੰਦਰ, ਗੀਤਾ ਖੁਰਾਣਾ, ਹਰਪ੍ਰੀਤ ਕੌਰ, ਰਮਨਦੀਪ, ਨੀਰੂ ਸ਼ਰਮਾ, ਸੁਨਾਰੀਕਾ ਕੌਲ, ਰੀਨਾ, ਮਮਤਾ, ਸਰਬਜੀਤ ਕੌਰ, ਪੂਜਾ ਹਾਜ਼ਰ ਸਨ।


