ਬਲਾਚੌਰ 7 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਵਰੀਤ ਕੌਰ ਪੀ ਐੱਚ ਸੀ ਸੜੌਆ ਜੀ ਦੀ ਯੋਗ ਅਗਵਾਈ ਹੇਠ ਸੈਕਟਰ ਸਾਹਿਬਾ ਦੇ ਅਧੀਨ ਸਬ ਸੈਂਟਰ ਰੱਕੜਾਂ ਢਾਹਾਂ ਪਿੰਡ ਗੁਲਪੁਰ ਦੇ ਆਂਗਨਵਾੜੀ ਸੈਂਟਰ ਵਿੱਖੇ ਮਲਟੀਪਰਪਜ ਹੈਲਥ ਵਰਕਰ ਕਮਲੇਸ਼ ਮਾਨ ਨੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕੇ ਲਾਏ ਤੇ ਚੈੱਕ ਅੱਪ ਕੀਤਾ ਟੈਸਟ ਅਤੇ ਟੀਕੇ ਸਮੇਂ ਸਿਰ ਲਗਵਾਉਣ ਲਈ ਕਿਹਾ ਗਿਆ ਜਣੇਪਾ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਐਂਟੀ ਡੇਂਗੂ ਕੈਂਪੇਨ ਤਹਿਤ ਹਰੇਕ ਸ਼ੁੱਕਰਵਾਰ ਡੇਂਗੂ ਤੇ ਵਾਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਡੇਗੂ ਦੇ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੱਤੀ ਆਸ਼ਾ ਵਰਕਰਾਂ ਨੂੰ ਘਰ ਘਰ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕਰਨ ਲਈ ਕਿਹਾ ਗਿਆ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਲਈ ਜਾਗਰੂਕ ਕਰਨ ਲਈ ਕਿਹਾ ਇਸ ਮੌਕੇ ਤੇ ਆਸ਼ਾ ਸੁਪਰਵਾਈਜ਼ਰ ਪੁਸਮਿੰਦਰ ਕੌਰ ਆਸ਼ਾ ਵਰਕਰ ਰਮਨਦੀਪ ਕੌਰ ਆਂਗਨਵਾੜੀ ਵਰਕਰ ਨਰਿੰਦਰ ਪ੍ਰੀਤ ਕੌਰ ਅਤੇ ਹੈਲਪਰ ਹਾਜ਼ਰ ਸਨ


