Join
Wednesday, March 25, 2026
Wednesday, March 25, 2026

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਹੋਈ ਕੈਬਨਿਟ ਸਬ ਕੁਮੇਟੀ ਨਾਲ ਮੀਟਿੰਗ

ਕੈਬਨਿਟ ਸਬ ਕਮੇਟੀ ਵੱਲੋਂ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਨੂੰ ਜਲਦੀ ਪੱਕੇ ਕਰਨ ਦਾ ਦਿੱਤਾ ਭਰੋਸਾ

 ਨਵਾਂਸ਼ਹਿਰ 6ਮਈ (ਜਤਿੰਦਰ ਪਾਲ ਸਿੰਘ ਕਲੇਰ)

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ1406-22 ਬੀ ਵੱਲੋਂ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25ਸਾਲਾਂ ਤੋ ਨਿਗੋਣੀਆ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਵਲੋ ਕੈਬਨਿਟ ਸਬ ਕੁਮੇਟੀ ਦੇ ਚੇਅਰਮੈਨ ਮਾਨਯੋਗ ਸ੍ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਅਤੇ ਮਾਨਯੋਗ ਸ੍ ਕੁਲਦੀਪ ਸਿੰਘ ਧਾਲੀਵਾਲ ਐਨ. ਆਰ.ਆਈ ਮੰਤਰੀ ਅਤੇ ਪੰਜਾਬ ਅਤੇ ਅਤੇ ਵਣ ਵਿਭਾਗ ਆਧਿਕਾਰੀ ਸੈਕਟਰੀ ਪ੍ਰਿਅੰਕਾ ਭਾਰਤੀ ਅਤੇ ਪ੍ਰਧਾਨ ਮੁੱਖ ਵਣਪਾਲ ਸ੍ਰੀ ਧਰਮਿੰਦਰ ਸਰਮਾਂ,ਬਸੰਤਾ ਰਾਜ ਕੁਮਾਰ ਸੀ ਸੀ ਐਫ ਤੇ  ਸ,ਇੰਦਰਜੀਤ ਸਿੰਘ ਸੁਪਰਡੈਂਟ ਨਾਲ ਸੈਕਟਰੀਏਟ ਚੰਡੀਗੜ੍ਹ ਵਿਖੇ ਮੀਟਿੰਗ ਹੋਈ।ਅੱਜ ਦੀ ਮੀਟਿੰਗ ਵਿਚ ਮਾਨਯੋਗ ਵਿੱਤ ਮੰਤਰੀ ਜੀ ਨੇ ਕਿਹਾ ਕੀ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਕੱਚੇ ਕਾਮਿਆਂ ਨੂੰ ਕੁੱਝ ਸਮੇਂ ਦੇ ਵਿੱਚ ਵਿਚ ਅਨਪੜ੍ਹ ਦੀ ਸਰਤ ਹਟਾਕੇ ਬਿਨਾਂ ਸ਼ਰਤ ਪੱਕਿਆ ਕੀਤਾ ਜਾਵੇਗਾ 10ਵੀ ਪਾਸ ਬੇਲਦਾਰਾਂ ਨੂੰ ਵਣ ਗਾਰਡ ਬਣਾਉਣ ਵਾਸਤੇ ਜਲਦੀ ਫੈਸਲਾ ਕਰਕੇ ਉਨਾ ਨੂੰ ਬਣਦਾ ਬੈਨੀਫਿਟ ਦਿੱਤਾ ਜਾਵੇਗਾ ਅਤੇ ਹਰ ਵਰਕਰ ਦੀ ਤਨਖਾਹਾਂ ਹਰ ਮਹਿਨੇ ਦੀ 10 ਤਾਰੀਕ ਤੱਕ ਦੇ ਦੇਣ ਦਾ ਭਰੋਸਾ ਦਿਵਾਇਆ, ਮਨਰੇਗਾ ਵਰਕਰਾਂ ਤੋਂ ਵਿਭਾਗੀ ਸਟਰਿਪਾ ਉਪਰ ਕੰਮ ਨਹੀਂ ਕਰਵਾਏ ਜਾਣਗੇ,ਜਲਦੀ ਹੀ ਨਵੇਂ ਪ੍ਰਾਜੈਕਟ ਲਿਆ ਕੇ ਨਵੇਂ ਕੰਮਾਂ ਵਿੱਚ ਵਾਧਾ ਕੀਤਾ ਜਾਵੇਗਾ, ਅੱਜ ਦੀ ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸਕੱਤਰ ਜਸਵਿੰਦਰ ਸਿੰਘ ਸੌਜਾ ਸੀਰਾ,ਪ.ਸ.ਸ.ਫ ਦੇ ਆਗੂ ਅਤੇ ਜੰਥੇਬੰਦੀ ਦੇ ਮੁੱਖ ਸਲਾਹਕਾਰ ਮੱਖਣ ਸਿੰਘ ਵਾਹਿਦਪੁਰੀ,ਤੇ ਸੁਬਾਈ ਰਵੀਕਾਂਤ ਰੋਪੜ ਸੁਲੱਖਣ ਸਿੰਘ ਸਿਸਵਾਂ,ਰਵੀ ਕੁਮਾਰ ਲੁਧਿਆਣਾ, ਕੁਲਵਿੰਦਰ ਸਿੰਘ ਨੂਰਪੁਰਬੇਦੀ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2