ਬਲਾਚੌਰ 5 ਅਪ੍ਰੈਲ ( ਜਤਿੰਦਰ ਪਾਲ ਸਿੰਘ ਕਲੇਰ)
ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਬਲਾਕ ਬਲਾਚੌਰ ਦੀ ਮਾਸਕ ਮੀਟਿੰਗ ਡਾ ਤੇਜਿੰਦਰ ਸਿੰਘ ਜੋਤ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਤੇ ਪੰਜਾਬ ਵਿੱਚ ਵਧਦੇ ਹੋਏ ਨਸ਼ੇ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੋਧ, ਮਿਸ਼ਨ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਸ ਐਚ ਓ ਸਦਰ ਬਲਾਚੌਰ ਰਕੇਸ਼ਵਿੰਦਰ ਸਿੰਘ ਸ਼ਾਮਿਲ ਹੋਏ।
ਇਨਾ ਸੰਬੋਧਨ ਕਰਦੇ ਹੋਏ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਆਪਣਾ ਮੋਹਰੀ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਉੱਪਰ ਸਵੇਰੇ-ਸ਼ਾਮ ਰੋਜ਼ਾਨਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਵੇ। ਨਸ਼ੇ ਤੋਂ ਪ੍ਰਭਾਵਿਤ ਅਗਰ ਕੋਈ ਵੀ ਵਿਅਕਤੀ ਨਸ਼ੇ ਛੱਡਣਾ ਚਾਹੁੰਦਾ ਹੈ ਤਾਂ ਉਹ ਬੇਝਿਜਕ ਹੋ ਕੇ ਪੁਲਸ ਕੋਲ ਆਵੇ, ਜਿਸ ਨੂੰ ਨਸ਼ਾ ਛੁਡਾਉ ਕੇਂਦਰਾਂ ਵਿਖੇ ਭਰਤੀ ਕਰਵਾ ਕੇ ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਜਿੱਥੇ ਸਰੀਰ ‘ਚ ਮਾੜੇ ਪ੍ਰਭਾਵ ਪਾਉਂਦਾ ਹੈ ਉਥੇ ਹੀ ਨਸ਼ੇ ਦਾ ਆਦੀ ਵਿਅਕਤੀ ਜਲਦ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ, ਹਰ ਇਕ ਇਨਸਾਨ ਨੂੰ ਨਸ਼ਿਆਂ ਖਿਲਾਫ਼ ਅਜਿਹੇ ਵਿਅਕਤੀ ਨੂੰ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆ ਦਾ ਧੰਦਾ ਕਰਨ ਵਾਲੇ ਅਨਸਰਾ, ਪ੍ਰਭਾਵਿਤ ਵਿਆਕਤੀਆ ਅਤੇ ਅਪਰਾਧੀ ਬਿਰਤੀ ਵਾਲੇ ਵਿਆਕਤੀਆਂ ਵਿਰੁੱਧ ਖੁੱਲ ਕੇ ਪੁਲਸ ਨੂੰ ਇਤਲਾਹ ਦੇਣ। ਕੋਈ ਵੀ ਵਿਆਕਤੀ ਕਿਸੇ ਵੀ ਤਰਾ ਦੀ ਸੂਚਨਾਂ ਉਨ੍ਹਾਂ ਨੂੰ ਮਿਲ ਕੇ ਦੇ ਸਕਦਾ ਹੈ ਜਾਂ ਟੈਲੀਫੋਨ ਤੇ ਵੀ ਦੱਸ ਸਕਦਾ ਹੈ, ਜਿਸਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਡਾ ਦਿਲਦਾਰ ਸਿੰਘ ਚਾਹਲ ਸੂਬਾ ਵਾਈਸ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪਹਿਲਗਾਮ ਗੋਲੀਕਾਂਡ ਵਿੱਚ ਇਸ ਜਹਾਨ ਤੋਂ ਰੁਖਸਤ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।ਅੱਤਵਾਦੀਆਂ ਵਲੋਂ ਜੋ ਇਸ ਘਟਨਾਕ੍ਰਮ ਨੂੰ ਅੰਜ਼ਾਮ ਦਿੱਤਾ ਹੈ ਬਹੁਤ ਹੀ ਨਿੰਦਣਯੋਗ ਹੈ।
ਉਨ੍ਹਾਂ ਆਖਿਆ ਕਿ ਸੈਰ ਸਪਾਟਾ ਵਾਲੇ ਸਥਾਨ ਪਹਿਲਗਾਮ ਵਿੱਚ ਨਿਹੱਥੇ ਲੋਕਾਂ ਨੂੰ ਜੋ ਵਿੰਨ ਵਿੰਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ ਜਿਸ ਵਿੱਚ ਅਨੇਕਾ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹੋਰ ਕਈ ਜ਼ਖਮੀ ਹੋਏ ਹਨ। ਉਨ੍ਹਾਂ ਭਾਰਤੀ ਸੁਰੱਖਿਆ ਬਲਾਂ ਤੋਂ ਮੰਗ ਕੀਤੀ ਕਿ ਇਨਾਂ ਅੱਤਵਾਦੀਆਂ ਨੂੰ ਲੱਭ ਲੱਭ ਕੇ ਬਦਲਾ ਲੈਣ ਤੋਂ ਮੂੰਹ ਤੋੜਵਾਂ ਜਵਾਬ ਦੇਣ ਤਾਂ ਜੋ ਅਜਿਹੀ ਕਾਇਰਾਨਾ ਹਮਲੇ ਦੇ ਦੋਸ਼ੀਆਂ ਨੂੰ ਮਿਸ਼ਾਲੀ ਸਜਾਵਾਂ ਮਿਲ ਸਕਣ।
ਡਾ ਸਰਬਜੀਤ ਸਿੰਘ, ਡਾ ਗਿਆਨ ਸਿੰਘ ਮੰਡੇਰ ਜਨਰਲ ਸਕੱਤਰ, ਡਾ ਹਰਜਿੰਦਰ ਸਿੰਘ ਕੈਸ਼ੀਅਰ,ਡਾ ਯਸ਼ਪਾਲ ਸ਼ਰਮਾ,ਡਾ ਸੁੱਚਾ ਸਿੰਘ, ਡਾ ਬਲਦੇਵ ਸਿੰਘ, ਡਾ ਮਨੋਹਰ ਲਾਲ ਚੇਅਰਮੈਨ, ਡਾ ਰਾਕੇਸ਼ ਜੋਸ਼ੀ, ਡਾ ਗੁਰਪ੍ਰੀਤ, ਡਾ ਸੁਭਾਸ਼, ਡਾ ਹਰਦੀਪ, ਡਾ ਸ਼ਮਸ਼ੇਰ ਸਿੰਘ,ਡਾ ਬਹਾਦਰ, ਡਾ ਭੁਪਿੰਦਰ, ਡਾ ਪ੍ਰੇਮ ਸਿੰਘ, ਡਾ ਦੀਪਕ, ਡਾ ਅਮਰੀਕ, ਡਾ ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।


