ਰੂਪਨਗਰ /ਨੂਰਬੇਦੀ 3 ਮਈ (ਜਤਿੰਦਰ ਪਾਲ ਸਿੰਘ ਕਲੇਰ )
ਜਿਲ੍ਹਾਂ ਰੂਪਨਗਰ ਦੇ ਸਬ ਤਹਿਸੀਲ ਨੂਰਪੁਰ ਬੇਦੀ ਵਿਖੇ ਧੰਨ ਧੰਨ ਪੀਰ ਬਾਬਾ ਜਿੰਦਾਂ ਸ਼ਹੀਦ ਜੀ ਦਾ ਸਥਾਨ ਬਹੁਤ ਪਵਿੱਤਰ ਅਤੇ ਪਾਕ ਹੈ ਜਿੱਥੇ ਸੱਚਾਈ ਅਤੇ ਝੂਠ ਦਾ ਪਰਦਾਫਾਸ਼ ਚੰਦ ਹੀ ਸਮੇਂ ਵਿੱਚ ਹੋ ਜਾਂਦਾ ਹੈ ਸਾਕਸ਼ਾਤ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਕਰ ਦੇਣ ਵਾਲੇ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਸਥਾਨ ਤੇ ਆਮ ਸੰਗਤਾਂ ਦੀ ਸ਼ਰਧਾ ਬਹੁਤ ਜਿਆਦਾ ਹੈ ਜਿਸ ਤੇ ਤਕਰੀਬਨ ਚੜ੍ਹਾਵਾ 14 ਲੱਖ ਰੁਪਏ ਪ੍ਰਤੀ ਮਹੀਨਾ ਦੇ ਕਰੀਬ ਹੈ ਜਿਸ ਫੰਡਾਂ ਨੂੰ ਕਮੇਟੀ ਵਲੋਂ ਸਮਾਜ ਭਲਾਈ ਦੇ ਲਈ ਵਰਤਿਆ ਜਾਂਦਾ ਹੈ ਦੱਸ ਦਈਏ ਕਿ ਬੀਤੇ ਦਿਨ ਜਦੋਂ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਸਥਾਨ ਦੀ ਗੋਲਕ ਦੀ ਗਿਣਤੀ ਹੋ ਰਹੀ ਸੀ ਤਾਂ ਚੜ੍ਹਾਵੇ ਦੀ ਗੋਲਕ ਵਿੱਚ ਥਾਣਾ ਨੂਰਪੁਰ ਬੇਦੀ ਪੁਲਿਸ ਨੂੰ ਗ੍ਰੰਥੀ ਸਿੰਘ ਵਲੋਂ ਇਤਲਾਹ ਦੇ ਦਿੱਤੀ ਗਈ ਸੀ ਕਿ ਗੋਲਕ ਦੀ ਗਿਣਤੀ ਦੌਰਾਨ 1ਲੱਖ 20 ਹਜਾਰ ਰੁਪਏ ਨੂਰਪੁਰ ਬੇਦੀ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਰਵਿੰਦਰ ਸਿੰਘ ਵਲੋਂ ਆਪਣੇ ਬੈਗ ਵਿੱਚ ਚੋਰੀ ਕਰਕੇ ਪਾ ਲਏ ਸਨ। ਜਿਸ ਤੇ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੂਰਪੁਰ ਬੇਦੀ ਨੇ ਸਾਰੀ ਜਾਣਕਾਰੀ ਗ੍ਰੰਥੀ ਤਰਸੇਮ ਸਿੰਘ ਵਲੋਂ ਦੇ ਦਿੱਤੀ ਗਈ ਸੀ ਅਤੇ ਗ੍ਰੰਥੀ ਤਰਸੇਮ ਸਿੰਘ ਨੇ ਹੀ ਰੀਡਰ ਨੂੰ ਪੈਸੇ ਚੁੱਕਦੇ ਹੋਏ ਦੇਖਿਆ ਸੀ ਤੇ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਸੀਸੀਟੀਵੀ ਕੈਮਰੇ ਵੀ ਖੁੰਗਾਲੇ ਅਤੇ ਮੌਕੇ ਤੇ ਰਵਿੰਦਰ ਸਿੰਘ ਜੋ ਕਿ ਤਹਿਸੀਲਦਾਰ ਦਾ ਰੀਡਰ ਹੈ ਨੂੰ ਕਾਬੂ ਕਰ ਲਿਆ ਗਿਆ ਅਤੇ ਜਦੋਂ ਉਸ ਦੇ ਬੈਗ ਦੀ ਤਾਂ ਬੈਗ ਦੀ ਤਲਾਸ਼ੀ ਲਈ ਤਾਂ ਉਸ ਦੀ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਤਾਂ ਉਸ ਵਿੱਚੋਂ ਗ੍ਰੰਥੀ ਤਰਸੇਮ ਸਿੰਘ ਦੇ ਦੱਸਣ ਅਨੁਸਾਰ 1ਲੱਖ20 ਹਜਾਰ ਰੁਪਏ ਜੋ ਕਿ 500, 200, 100 ਸਨ ਅਤੇ ਵੀਡੀਓਗ੍ਰਾਫੀ ਦੌਰਾਨ ਉਸਦੇ ਬੈਗ ਵਿੱਚੋਂ ਨਿਕਲੇ ਨੋਟ ਅਤੇ ਪੁਲਿਸ ਨੇ ਆਰੋਪੀ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਧਾਰਾ 303 ( 2) ਅਤੇ 379 ( 2) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਦੱਸ ਦਈਏ ਕਿ ਇਸ ਪਵਿੱਤਰ ਸਥਾਨ ਤੇ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਅਤੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਵੱਡੀ ਗਿਣਤੀ ਵਿੱਚ ਨਤਮਸਤਕ ਹੁੰਦੇ ਹਨ ਜਿਕਰਯੋਗ ਹੈ ਕਿ ਇਸ ਅਸਥਾਨ ਨਾਲ ਸੰਗਤਾਂ ਦੀ ਬਹੁਤ ਜਿਆਦਾ ਆਸਥਾ ਜੁੜੀ ਹੋਈ ਹੈ ਹਰ ਵੀਰਵਾਰ ਨੂੰ ਹਜ਼ਾਰਾਂ ਹੀ ਸ਼ਰਧਾਲੂ ਇਸ ਸਥਾਨ ਤੇ ਨਤਮਸਤਕ ਹੁੰਦੇ ਹਨ ਅਤੇ।ਹਰ ਸਾਲ ਦੇ ਅਗਸਤ ਮਹੀਨੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ।


