ਨਵਾਂਸ਼ਹਿਰ 3 ਮਈ (ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ )
ਮੁਜੱਫਰਨਗਰ ਵਿੱਚ ਕਿਸਾਨਾਂ ਤੇ ਬੀਜੇਪੀ ਵਲੋਂ ਕੀਤੇ ਗਏ ਦੁਰਵਿਵਹਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ | ਬਹੁਤ ਗੰਦੀ ਰਾਜਨੀਤੀ ਕਰਨ ਤੇ ਉੱਤਰੀ ਬੀ ਜੇ ਪੀ ਅੱਜ ਇੱਕ ਕਿਸਾਨ ਨੇਤਾ ਦੀ ਪਗੜੀ ਨਹੀਂ ਉਤਾਰੀ ਬਲਕਿ ਬੀ ਜੇ ਪੀ ਵਲੋਂ ਹਰੇਕ ਕਿਸਾਨ ਦੀ ਪਗੜੀ ਉਤਾਰੀ ਗਈ ਹੈ | ਜੋ ਇਹ ਬਹੁਤ ਹੀ ਜਿਆਦਾ ਨਿੰਦਨਯੋਗ ਘਟਨਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਕੀਤਾ | ਸ਼ਿੰਦਾ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੇ ਖਿਲਾਫ਼ ਕੜੀ ਕੜੀ ਕਾਰਵਾਈ ਹੋਣੀ ਚਾਹੀਦੀ ਹੈ | ਸ਼ਿੰਦਾ ਨੇ ਕਿਹਾ ਕਿ ਜੋ ਅੱਜ ਘਟਨਾ ਮੁਜਫਰਨਗਰ ਵਿੱਚ ਵਾਪਰੀ ਹੈ ਇਸ ਵਿੱਚ ਸਰਕਾਰ ਦਾ ਤੇ ਇਟੈਲੀਜੈਂਸ ਦਾ ਬਹੁਤ ਵੱਡਾ ਫੇਲੀਅਰ ਸਾਬਤ ਹੋਇਆ | ਜਦੋਂ ਕਿਸੇ ਮੰਤਰੀ ਨੇ ਆਉਣਾ ਹੁੰਦਾ ਤਾਂ ਕਿਸਾਨ ਜਾ ਆਮ ਪਬਲਿਕ ਨੂੰ ਦੂਰ ਦੂਰ ਤੱਕ ਨੇੜੇ ਨਹੀਂ ਆਉਣ ਦਿੰਦੇ ਜਦੋਂ ਅੱਜ ਪਤਾ ਸੀ ਕੀ ਕਿਸਾਨ ਨੇਤਾ ਰਕੇਸ਼ ਟਿਕੈਤ ਪਹੁੰਚ ਰਹੇ ਸਨ ਤੇ ਦੂਜੇ ਪਾਸੇ ਬੀ ਜੇ ਪੀ ਦੇ ਵਰਕਰ ਵਿਰੋਧ ਕਰਨ ਆ ਰਹੇ ਤਾ ਸੁਰੱਖਿਆ ਦੇ ਸਖਤ ਪ੍ਰਬੰਧ ਕਿਉ ਨਹੀ ਕੀਤੇ ਗਏ | ਉਨ੍ਹਾਂ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ |ਤਾਂ ਜੋ ਅੱਗੇ ਤੋਂ ਤੋਂ ਅਹਿਜੀ ਘਟਨਾ ਨਾ ਵਾਪਰ ਸਕੇ।


