Join
Wednesday, March 25, 2026
Wednesday, March 25, 2026

ਪੰਜਾਬ ਦੇ ਹਿੱਸੇ ਦੇ ਪਾਣੀ ਦੀ ਇੱਕ ਬੂੰਦ ਵੀ ਸੂਬੇ ਤੋਂ ਬਾਹਰ ਨਹੀ ਜਾਣ ਦਵਾਂਗੇ- ਜੈ ਕ੍ਰਿਸ਼ਨ ਰੋੜੀ 

ਪੰਜਾਬ ਦੇ ਹੱਕਾਂ ਤੇ ਹਿੱਤਾਂ ਤੇ ਡਾਕਾ ਬਰਦਾਸ਼ਤ ਨਹੀ ਹੋਵੇਗਾ-ਹਰਜੋਤ ਬੈਂਸ
ਪੰਜਾਬ ਦੇ ਪਾਣੀ ਦੀ ਇੱਕ ਵਾਧੂ ਬੂੰਦ ਵੀ ਹਰਿਆਣਾ ਨੂੰ ਨਹੀ ਮਿਲੇਗੀ- ਕੈਬਨਿਟ ਮੰਤਰੀ
ਡੈਮ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ 70 ਸਾਲਾ ਤੋਂ ਪਾਣੀ ਦੀ ਸਹੂਲਤ ਤੋ ਰਹੇ ਵਾਂਝੇ- ਬੈਂਸ
ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਅਤੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਨੰਗਲ ਡੈਮ ਦਾ ਕੀਤਾ ਦੌਰਾ

 ਰੂਪਨਗਰ /ਨੰਗਲ 02 ਮਈ (ਜਤਿੰਦਰ ਪਾਲ ਸਿੰਘ ਕਲੇਰ)

ਪੰਜਾਬ ਵਿਧਾਨ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਅੱਜ ਨੰਗਲ ਡੈਮ ਤੇ ਪਹੁੰਚੇ ਅਤੇ ਉੱਥੋ ਦੇ ਸਮੁੱਚੇ ਵਾਟਰ ਰੈਗੂਲੇਸ਼ਨ ਪ੍ਰਬੰਧਾਂ ਦਾ ਜਾਇਜ਼ਾ ਲਿਆ। ਆਗੂਆਂ ਨੇ ਇਸ ਮੌਕੇ ਉਥੇ ਦਿਨ ਰਾਤ ਪਹਿਰਾ ਦੇ ਰਹੇ ਆਮ ਆਦਮੀ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਅਧਿਕਾਰੀਆਂ ਤੋਂ ਮੋਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। 

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਇਸ ਮੌਕੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਅਜ਼ਾਦੀ ਲਈ ਹਮੇਸ਼ਾ ਅੱਗੇ ਵੱਧ ਕੇ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਵੀ ਪੰਜਾਬੀ ਆਪਣੇ ਹੱਕਾਂ ਲਈ ਕੁਰਬਾਨੀਆਂ ਦੇਣ ਤੋ ਪਿੱਛੇ ਨਹੀ ਹਟਣਗੇ। ਉਨ੍ਹਾਂ ਨੇ ਕਿਹਾ ਪੰਜਾਬ ਦੇ ਹਿੱਸੇ ਦੇ ਪਾਣੀ ਦੀ ਇੱਕ ਬੂੰਦ ਵੀ ਸੂਬੇ ਤੋ ਬਾਹਰ ਨਹੀ ਜਾਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੇ ਜਰਨੈਲ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਲੜਾਈ ਲੜ ਰਹੇ ਹਨ ਅਸਲ ਵਿੱਚ ਸ.ਮਾਨ ਹੀ ਪੰਜਾਬ ਦੇ ਪਾਣੀ ਦੇ ਰਾਖੇ ਹਨ, ਜੋ ਆਪ ਨੰਗਲ ਡੈਮ ਤੇ ਪਹੁੰਚੇ ਅਤੇ ਸਥਿਤੀ ਨੂੰ ਸੂਬੇ ਦੇ ਹਿੱਤ ਤੇ ਹੱਕ ਵਿਚ ਰੱਖਿਆ। 

     ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਨੰਗਲ ਡੈਮ ਤੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹੱਕਾਂ ਤੇ ਹਿੱਤਾਂ ਤੇ ਡਾਕਾ ਬਿਲਕੁੱਲ ਬਰਦਾਸ਼ਤ ਨਹੀ ਕੀਤਾ ਜਾਵੇਗਾ। ਪੰਜਾਬ ਦੇ ਪਾਣੀ ਦੀ ਇੱਕ ਵਾਧੂ ਬੂੰਦ ਵੀ ਹਰਿਆਣਾ ਜਾਂ ਹੋਰ ਕਿਸੇ ਸੂਬੇ ਨੂੰ ਨਹੀ ਮਿਲੇਗੀ। ਭਾਜਪਾ ਸਾਸ਼ਕ ਪ੍ਰਦੇਸ਼ ਅਤੇ ਕੇਂਦਰ ਸਰਕਾਰ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਹਰ ਕੋਝੀ ਚਾਲ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਡੇ ਜਰਨੈਲ ਹਨ, ਉਨ੍ਹਾਂ ਨੇ ਸਰਵ ਪਾਰਟੀ ਮੀਟਿੰਗ ਤੇ ਵਿਧਾਨ ਸਭਾ ਦੇ ਸੈਸ਼ਨ ਵਰਗੇ ਫੈਸਲੇ ਸੂਬੇ ਦੇ ਲੋਕਾਂ ਦੇ ਹਿੱਤਾ ਦੀ ਰਾਖੀ ਲਈ ਲਏ ਹਨ।  

      ਅੱਜ ਨੰਗਲ ਡੈਮ ਦੇ ਵਿਸੇਸ਼ ਦੌਰੇ ਤੇ ਪਹੁੰਚੇ ਹਰਜੋਤ ਸਿੰਘ ਬੈਂਸ ਨੇ ਤਿੱਖੇ ਤੇਬਰ ਵਿਚ ਕਿਹਾ ਕਿ ਪੰਜਾਬ ਨੇ ਕਦੇ ਵੀ ਕਿਸੇ ਸੂਬੇ ਦੇ ਹਿੱਤਾ ਤੇ ਆਪਣਾ ਅਧਿਕਾਰ ਨਹੀ ਜਤਾਇਆ ਹੈ। ਪੰਜਾਬ ਦੀ ਆਰਥਿਕਤਾ ਕਿਸਾਨੀ ਤੇ ਨਿਰਭਰ ਹੈ, ਖੇਤਾਂ ਵਿਚ ਪਾਣੀ ਸਾਡੇ ਲਈ ਬਹੁਤ ਜਰੂਰੀ ਹੈ, ਪਹਿਲਾ ਹੀ ਅਸੀ ਪਾਣੀ ਦਾ ਪੱਧਰ ਨੀਵਾ ਹੋਣ ਕਾਰਨ ਡਾਰਕ ਜੋਨ ਵਿਚ ਪਹੁੰਚ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਹੈ ਅਤੇ ਹੁਣ ਦੂਜੇ ਭਾਜਪਾ ਸਾਸ਼ਕ ਪ੍ਰਦੇਸ਼ ਵੀ ਉਸੇ ਲੀਹ ਤੇ ਚੱਲ ਪਏ ਹਨ। 

    ਸ.ਬੈਂਸ ਨੇ ਕਿਹਾ ਕਿ ਬੀਬੀਐਮਬੀ ਦੀ ਮੀਟਿੰਗ ਵਿੱਚ ਪੰਜਾਬ ਦੇ ਵਿਰੁੱਧ ਲਏ ਗਏ ਫੈਸਲੇ ਨੇ ਸਾਡੇ ਸੂਬੇ ਦੀ ਆਰਥਿਕਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨੰਗਲ ਡੈਮ ਜਿੱਥੇ ਵਾਟਰ ਰੈਗੂਲੇਸ਼ਨ ਹੋ ਰਿਹਾ ਹੈ, ਉਸ ਦੀਆਂ ਚਾਬੀਆਂ ਅਸੀ ਲੈ ਲਈਆਂ ਹਨ, ਸਾਡੀ ਜਰਨੈਲ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਹਨ , ਉਨ੍ਹਾਂ ਦੀ ਅਗਵਾਈ ਵਿਚ ਅਸੀ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਇੱਕ ਸਿਪਾਹੀ ਦੀ ਤਰਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਦੇ ਨੰਗਲ ਡੈਮ ਅਤੇ ਨੱਕੀਆਂ ਤੇ ਤੈਨਾਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਾਧੂ ਇੱਕ ਬੂੰਦ ਵੀ ਪਾਣੀ ਪੰਜਾਬ ਤੋ ਬਾਹਰ ਨਹੀ ਜਾਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਤੇ ਰਾਜਸਥਾਨ ਦੀ ਭਾਜਪਾ ਸਰਕਾਰ ਨੇ ਪੰਜਾਬ ਦੀ ਪਿੱਠ ਵਿੱਚ ਝੁਰਾ ਮਾਰਿਆਂ ਅਤੇ 8500 ਕਿਊਸਿਕ ਵਾਧੂ ਪਾਣੀ ਹਰਿਆਣਾ ਨੂੰ ਦੇਣ ਦਾ ਗਲਤ ਫੈਸਲਾ ਕੀਤਾ, ਜਿਸ ਨੂੰ ਅਸੀ ਰੱਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਪਾਣੀ ਸਾਡੀ ਜੀਵਨ ਧਾਰਾ ਹੈ, ਸਾਡੇ ਲਈ ਪਾਣੀ ਹੀ ਆਕਸੀਜਨ ਹੈ, ਅਸੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ, ਉਨ੍ਹਾਂ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਡੈਮ ਬਣੇ, ਸਾਡੇ ਇਲਾਕੇ ਤੇ ਨਹਿਰਾ ਨਿਕਲਿਆ ਹਨ, ਪਰ ਸਾਡੇ ਹੀ ਪਿੰਡਾਂ ਕੋਲ ਪਾਣੀ ਨਹੀ ਹੈ, ਉਨ੍ਹਾਂ ਨੇ ਕਿਹਾ ਕਿ ਅਸੀ ਹੁਣ ਪਾਈਪ ਲਾਈਨ ਰਾਹੀ ਨੀਮ ਪਹਾੜੀ ਇਲਾਕਿਆਂ ਨੂੰ ਪਾਣੀ ਪਹੁੰਚਾ ਰਹੇ ਹਾਂ। 

   ਸ.ਬੈਂਸ ਨੇ ਕਿਹਾ ਕਿ ਜਦੋਂ ਬਰਸਾਤਾ ਦੌਰਾਨ ਸਾਡੇ ਕੋਲ ਵਾਧੂ ਪਾਣੀ ਇਕੱਠਾ ਹੋ ਜਾਦਾ ਹੈ ਤੇ ਅਸੀ ਇਨ੍ਹਾਂ ਹੋਰ ਰਾਜਾਂ ਨੂੰ ਪਾਣੀ ਦੇਣ ਦੀ ਪੇਸ਼ਕਸ ਕਰਦੇ ਹਾਂ ਤਾਂ ਇਹ ਸੂਬੇ ਪਾਣੀ ਲੈਣ ਤੋ ਇਨਕਾਰ ਕਰ ਦਿੰਦੇ ਹਨ, ਜਦੋਂ ਕਿ ਹੁਣ ਸਾਡੇ ਸੂਬੇ ਵਿਚ ਝੋਨੇ ਦੀ ਲਵਾਈ ਦਾ ਸੀਜ਼ਨ ਅੱਗੇ ਆ ਰਿਹਾ ਹੈ, ਅਜਿਹੇ ਮੌਕੇ ਤੇ ਅਸੀ ਕਿਸੇ ਹੋਰ ਸੂਬੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪਾਣੀ ਨਹੀ ਦੇ ਸਕਦੇ। ਉਨ੍ਹਾਂ ਨੇ ਕਿਹਾ  ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਬਹੁਤ ਸਾਰੇ ਪਿੰਡ ਸਿੰਚਾਈ ਲਈ ਪਾਣੀ ਤੋ ਵਾਝੇ ਸਨ, ਜ਼ਿਨ੍ਹਾਂ ਲਈ ਸਾਰਥਰ ਯੋਜਨਾ ਬਣਾ ਕੇ ਉਨ੍ਹਾਂ ਪਿੰਡਾਂ ਨੂੰ ਪਾਣੀ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। 10 ਹਜਾਰ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਕੀਤਾ ਹੈ। 

     ਇਸ ਉਪਰੰਤ ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀ ਨੇ ਨੰਗਲ ਦੇ ਢਾਹੇ ਹੋਏ ਸਿਨੇਮਾ ਦੇ ਏਰੀਏ ਦਾ ਦੌਰਾ ਕੀਤਾ ਅਤੇ ਕਿਹਾ ਕਿ ਨੰਗਲ ਵਾਸੀਆਂ ਲਈ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਵਿੱਚ ਹਮੇਸ਼ਾ ਅੜਿੱਕੇ ਲੱਗਦੇ ਰਹੇ ਹਨ। ਸਾਨੂੰ ਆਪਣੇ ਧਾਰਮਿਕ ਤੇ ਸਮਾਜਿਕ ਸਮਾਗਮਾਂ ਲਈ ਹਿਮਾਚਲ ਪ੍ਰਦੇਸ਼ ਜਾਣਾ ਪੈਦਾ ਹੈ, ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੰਗਲ ਨੂੰ ਇੱਕ ਸੁੰਦਰ ਸੈਰ ਸਪਾਟਾ ਕੇਂਦਰ ਵੱਜੋਂ ਵਿਕਸਤ ਕਰਨ ਲਈ ਚਾਰਾਜੋਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੰਗਲ ਵਾਸੀਆਂ ਨੂੰ ਸਾਰੀਆ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹਾਂ ਅਤੇ ਆਪਣੀ ਵਚਨਬੱਧਤਾ ਤੇ ਕਾਇਮ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਨਗਰ ਕੋਂਸਲ ਨੰਗਲ ਅਤੇ ਬੀਬੀਐਮਬੀ ਲੋਕ ਵਿਰੋਧੀ ਫੈਸਲੇ ਕਰ ਰਹੀਆਂ ਹਨ ਸਰਕਾਰ ਦੇ ਫੰਡਾਂ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ, ਛੇ ਮਹੀਨੇ ਬਾਅਦ ਕੋਂਸਲ ਚੋਣਾਂ ਵਿੱਚ ਚੰਗੇ ਅਕਸ਼ ਵਾਲੇ ਕੋਸਲਰ ਚੁਣ ਕੇ ਲਿਆਵਾਗੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਾਂ ਲੋਕ ਸੇਵਾ ਤੇ ਲੋਕਹਿੱਤ ਵਿਚ ਕੰਮ ਕਰਨਗੇ। 

       ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸਤੀਸ਼ ਚੋਪੜਾ ਬਲਾਕ ਪ੍ਰਧਾਨ, ਐਡਵੋਕੇਟ ਨਿਸ਼ਾਤ ਗੁਪਤਾ, ਕਰਨ ਸੈਣੀ, ਮੁਕੇਸ਼ ਵਰਮਾ, ਇਮਰਾਨ ਖਾਨ, ਸੁਮਿਤ ਤਲਵਾੜਾ, ਬਲਵਿੰਦਰ ਸਿੰਘ, ਮਨਜੋਤ ਸਿੰਘ ਰਾਣਾ, ਨਰਿੰਦਰ ਨਿੰਦੀ, ਹਰਵਿੰਦਰ ਸਿੰਘ, ਨਵੀਨ ਛਾਬੜਾ, ਰਣਜੀਤ ਬੱਗਾ, ਹਰਦੀਪ ਸਿੰਘ ਬੈਂਸ, ਨਿਤਿਨ ਸ਼ਰਮਾ, ਜਗਜੀਤ ਸਿੰਘ ਜੱਗਾ ਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2