Join
Wednesday, March 25, 2026
Wednesday, March 25, 2026

ਮਜ਼ਦੂਰ ਦਿਵਸ ਤੇ ਵਿਸ਼ਾਲ ਕਾਨਫਰੈਂਸ

ਨਵਾਂਸ਼ਹਿਰ 2 ਮਈ (ਜਤਿੰਦਰ ਪਾਲ ਸਿੰਘ ਕਲੇਰ ) 

ਕੱਲ “ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼” (ਇਫਟੂ) ਵਲੋਂ ਵਿਸ਼ਵਕ੍ਰਮਾਂ ਮੰਦਿਰ,ਰਾਹੋਂ ਰੋਡ,ਨਵਾਂਸ਼ਹਿਰ ਵਿਖ਼ੇ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮਜ਼ਦੂਰ ਸੰਮੇਲਨ ਕਰਵਾਇਆ ਗਿਆ, ਇਸ ਮੌਕੇ ਜ਼ਿਲ੍ਹੇ ਭਰ ਦੀਆਂ ਜੱਥੇਬੰਦੀਆਂ ਦੇ ਨਾਲ਼ “ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ” ਰਜ਼ਿ. 295 ਦੇ ਜ਼ਿਲ੍ਹੇ ਭਰ ਦੇ ਡਾਕਟਰਾਂ ਨੇ ਵੀ ਸ਼ਮੂਲੀਅਤ ਕੀਤੀ,

ਬਲਾਕ ਰਾਹੋਂ ਦੇ ਪ੍ਰਧਾਨ ਅਤੇ ਆਲ ਇੰਡੀਆਂ ਹਿਉਮਨ ਰਾਈਟਸ ਕੌਂਸਿਲ ਯੂਥ ਵਿੰਗ ਦੇ ਸਟੇਟ ਦੇ ਚੇਅਰਮੈਨ ਡਾਕਟਰ ਕੁਲਵਿੰਦਰ ਸਿੰਘ ਨੇ ਅਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਮਜ਼ਦੂਰ ਹੋਣਾਂ ਕੋਈ ਗੁਨਾਹ ਨਹੀਂ ਹੈ ਅਤੇ ਨਾਹੀ ਕੋਈ ਸਜ਼ਾ ਹੈ,ਮਜ਼ਦੂਰਾਂ ਨੂੰ ਵੀ ਅੱਗੇ ਵਧਣ ਦਾ ਪੂਰਾ ਅਧਿਕਾਰ ਹੈ,ਇਹ ਜ਼ਰੂਰੀ ਨਹੀਂ ਕਿ ਮਜ਼ਦੂਰ ਦਾ ਬੱਚਾ ਵੀ ਮਜ਼ਦੂਰ ਹੀ ਹੋਵੇ,ਮਜ਼ਦੂਰਾਂ ਨੂੰ ਹੱਕ ਹੈ ਕਿ ਉਹ ਅਪਣੇ ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਤੇ ਵੱਡੇ ਅਫ਼ਸਰ ਬਣਾਉਣ, ਮਜ਼ਦੂਰ ਹਰ ਇੱਕ ਨਵੇਂ ਨਿਰਮਾਣ ਦੀ ਜਿੱਥੇ ਨੀਂਹ ਰੱਖਣ ਲਈ ਪਹਿਲਕਦਮੀ ਕਰਦਾ ਹੈ,ਉੱਥੇ ਹੀ ਉਸ ਕੋਲ਼ ਅਪਣੇ ਦਾਇਰੇ ਦਾ ਸੁਚੱਜਾ ਨਿਰਮਾਣ ਕਰਨ ਦਾ ਵੀ ਪੂਰਾ ਪੂਰਾ ਅਧਿਕਾਰ ਹੈ,

ਡਾ.ਕੁਲਵਿੰਦਰ ਨੇ ਕਿਹਾ ਮਜ਼ਦੂਰ ਦਿਹਾੜੇ ਤੇ ਅਸੀਂ ਕ੍ਰਿਤੀ ਮਜ਼ਦੂਰਾਂ ਅਤੇ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ,ਆਪਣੀਂ ਐਸੋਸੀਏਸ਼ਨ ਅਤੇ ਕੌਂਸਿਲ ਵਲੋਂ ਭਰੋਸਾ ਦਿਵਾਉਦੇ ਹਾਂ ਕਿ ਉਹ,ਹੱਕਾਂ ਲਈ ਉਲੀਕੇ ਹਰ ਸੰਘਰਸ਼ ਵਿੱਚ ਮਜ਼ਦੂਰਾਂ ਅਤੇ ਕ੍ਰਿਤੀਆਂ ਦੇ ਨਾਲ਼ ਖੜ੍ਹੇ ਹਨ,

ਇਸ ਮੌਕੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ,ਸੂਬਾ ਸਕੱਤਰ ਅਵਤਾਰ ਸਿੰਘ ਤਾਰੀ ਸੂਬਾ ਪ੍ਰੈਸ ਸਕੱਤਰ ਜਸਵੀਰ ਦੀਪ,ਜ਼ਿਲ੍ਹਾ ਪ੍ਰਧਾਨ ਗੁਰਦਿਆਲ ਰੱਕੜ,ਜ਼ਿਲ੍ਹਾ ਸਕੱਤਰ ਪ੍ਰਵੀਨ ਕੁਮਾਰ ਨਿਰਾਲਾ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ ਰਜ਼ਿ.-295 ਦੀ ਜ਼ਿਲ੍ਹੇ ਦੀ ਟੀਮ ਵਿੱਚ ਡਾਕਟਰ ਬਿਮਲ ਕੁਮਾਰ,ਡਾ. ਰਾਮਜੀ ਦਾਸ,ਡਾ.ਹਰਜਿੰਦਰ,ਡਾ.ਕੁਲਵੀਰ,ਡਾ.ਅਸ਼ੋਕ ਸ਼ਰਮਾਂ,ਡਾ.ਸੰਦੀਪ ਜੋਸ਼ੀ, ਡਾ.ਤਰਸੇਮ, ਡਾ.ਸੰਜੇ ਸ਼ਰਮਾਂ,ਡਾ.ਸੁਰਿੰਦਰ,ਡਾ.ਪਰਮਿੰਦਰ,ਡਾ.ਕਰਨੈਲ,ਡਾ.ਮਨਜੀਤ,ਡਾ.ਮੁਕੁਲ,ਡਾ.ਸੁੱਖਵਿੰਦਰ,ਡਾ.ਵਿਜੈ ਡੇਵਿਡ, ਡਾ.ਦਿਲਬਾਗ, ਡਾ.ਸੁਰਜੀਤ,ਡਾ.ਪ੍ਰਵੀਨ,ਡਾ. ਕਮਲਜੀਤ,ਡਾ.ਪਰਮਜੀਤ ਰਾਮ, ਡਾ.ਜਗਦੀਸ਼, ਡਾ.ਦਵਿੰਦਰਪਾਲ, ਡਾ.ਦਲਵੀਰ, ਡਾ.ਓਂਕਾਰ, ਡਾ.ਲਾਲ ਚੰਦ, ਡਾ.ਸੋਨੂੰ,ਡਾ.ਦਵਿੰਦਰ,ਡਾ.ਹਰਬਿਲਾਸ,ਡਾ.ਸੂਰਜ, ਡਾ.ਕਰਤਾਰ ਆਦਿ ਹਾਜ਼ਿਰ ਸਨ.

Related Articles

LEAVE A REPLY

Please enter your comment!
Please enter your name here

Latest Articles

2

2