Join
Wednesday, March 25, 2026
Wednesday, March 25, 2026

ਸਿਵਲ ਹਸਪਤਾਲ ‘ਚ ਲੜਾਈ ਝਗੜਾ ਕਰਦੀਆਂ ਦੋ ਧਿਰਾਂ ਦੇ ਕਥਿਤ ਦੋਸ਼ੀ ਕਾਬੂ

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )

ਨਵਾਂਸ਼ਹਿਰ ਸਿਟੀ ਦੇ ਡੀ.ਐਸ.ਪੀ ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਮੁਜੱਫਰਪੁਰ ਥਾਣਾ ਰਾਹੋਂ ਦੀਆਂ ਦੋ ਪਾਰਟੀਆਂ ਆਪਸੀ ਝਗੜਾ ਹੋਣ ਕਰਕੇ ਸਿਵਲ ਹਸਪਤਾਲ ਵਿੱਚ ਦਾਖਲ ਸਨ । ਜੋ ਕਿ ਅਲੱਗ-ਅਲੱਗ ਵਾਰਡਾਂ ਵਿੱਚ ਦਾਖਲ ਸਨ ਰਾਤ ਨੂੰ ਦੋਨੋਂ ਧਿਰਾਂ ਦੇ ਕਥਿਤ ਦੋਸ਼ੀਆਂ ਵੱਲੋਂ ਆਪਸ

ਵਿੱਚ ਗਾਲੀ-ਗਲੋਚ ਅਤੇ ਝਗੜਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਹਸਪਤਾਲ ਦਾ ਮਾਹੌਲ ਕਾਫ਼ੀ ਖ਼ਰਾਬ ਹੋ ਗਿਆ। ਮਰੀਜ਼ ਅਤੇ ਡਾਕਟਰ ਸਟਾਫ਼ ਕਾਫ਼ੀ ਪ੍ਰੇਸ਼ਾਨੀ ਵਿੱਚ ਪੈ ਗਏ। ਸੀਨੀਅਰ ਮੈਡੀਕਲ ਅਫ਼ਸਰ ਦੀ ਸ਼ਿਕਾਇਤ ‘ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਟੀ ਨਵਾਂਸ਼ਹਿਰ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਵੱਖ-ਵੱਖ ਧਾਰਾਵਾਂ ਤਹਿਤ

ਮੁਕੱਦਮਾ ਦਰਜ ਕਰ ਲਿਆ ਹੈ। ਡੀ.ਐਸ.ਪੀ ਰਾਜ ਕੁਮਾਰ ਨੇ ਦੱਸਿਆ ਕਿ ਕਿਸੇ ਨੂੰ ਵੀ ਮਾਹੌਲ ਖ਼ਰਾਬ ਕਰਨ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਸਿਵਲ ਹਸਪਤਾਲ ਸੰਪਤੀ ਨੂੰ ਕੋਈ ਨੁਕਸਾਨ ਪਹੁੰਚਣ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸ਼ਾਂਤੀ ਬਣਾ ਕੇ ਰੱਖੋ। ਇਸ ਮੌਕੇ ਐਸ.ਐਚ.ਓ ਸਿਟੀ ਅਵਤਾਰ ਸਿੰਘ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2