ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ)
ਕਸਬਾ ਕਾਠਗੜ੍ਹ ਦੀ ਜਾਮਾਂ ਮਸਜਿਦ ਵਿੱਚ ਅੱਜ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਉੱਥੇ ਨਮਾਜ਼ ਅਦਾ ਕੀਤੀ ਅਤੇ ਮਸਜਿਦ ਦੇ ਮੌਲਵੀ ਐਸ ਏ ਫਾਰੂਕੀ ਦੀ ਅਗਵਾਈ ਵਿੱਚ ਇਕ ਅਹਿਮ ਮੀਟਿੰਗ ਕੀਤੀ ਗਈ | ਜਿਸ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਜੋ ਵੀ ਉੱਥੇ ਅੱਤਵਾਦੀਆਂ ਵਲੋਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਬਿਨ੍ਹਾਂ ਵਜਾ ਮੌਤ ਦੇ ਘਾਟ ਉਤਾਰਿਆ ਉਸ ਦੀ ਮੁਸਲਿਮ ਭਾਈਚਾਰੇ ਵਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ | ਇਸ ਮੌਕੇ ਤੇ ਮੁਸਲਿਮ ਭਾਈਚਾਰੇ ਵਲੋਂ ਪਾਕਿਸਤਾਨ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ | ਮੌਲਵੀ ਐਸਏਫਾਰੂਕੀ ਨੇ ਕਿਹਾ ਅਜਿਹਾ ਕੰਮ ਮਾੜਾ ਕੰਮ ਇਕ ਸੱਚਾ ਮੁਸਲਿਮ ਨਹੀ ਕਰ ਸਕਦਾ |ਉਨ੍ਹਾਂ ਨੇ ਕਿਹਾ ਕਿ ਜੋ ਵੀ ਲੋਕ ਸਮਾਜ ਦੇ ਦੁਸ਼ਮਣ ਹਨ ਅਤੇ ਆਪਸ ਵਿੱਚ ਧਰਮਾਂ ਦੇ ਨਾਂ ਤੇ ਸਿਆਸਤ ਕਰਦੇ ਹਨ ਦੇਸ਼ ਦੀਆਂ ਵੰਡੀਆਂ ਪਾਉਣ ਲਈ ਨਿਹੱਥੇ ਲੋਕਾਂ ਦੀਆਂ ਬਿਨਾਂ ਮੌਤ ਦੇ ਘਾਟ ਉਤਾਰਦੇ ਹਨ ਅਤੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਸਖਤ ਸਜਾ ਮਿਲਣੀ ਚਾਹੀਦੀ | ਉਨ੍ਹਾਂ ਨੇ ਕਿਹਾ ਕਿ ਭਾਰਤ ਸਾਡਾ ਦੇਸ਼ ਹੈ ਅਸੀ ਭਾਰਤ ਮਾਤਾ ਨੂੰ ਪਿਆਰ ਕਰਦੇ ਹਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਧਰਮ ਜਾਤ ਦ ਪੁੱਛ ਕੇ ਮਾਰਨਾ ਇਕ ਸ਼ਰਮ ਦੀ ਗੱਲ ਹੈ | ਇਸ ਲਈ ਪਹਿਲਗਾਮ ਹਾਦਸੇ ਨੇ ਮੁਸਲਿਮ ਸੁਮਦਾਏ ਨੂੰ ਸ਼ਰਮਾਸਾਰ ਕਰ ਦਿੱਤਾ ਹੈ ਆਪਸੀ ਭਾਈਚਾਰੇ ਨੂੰ ਕਮਜ਼ੋਰ ਕਰਨ ਵਾਲਿਆਂ ਦੀ ਸਾਜਿਸ਼ ਨੂੰ ਕਿਸੇ ਕੀਮਤ ਤੇ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ | ਉਨ੍ਹਾਂ ਭਾਰਤ ਸਰਕਾਰ ਤੋ ਮੰਗ ਕੀਤੀ ਕਿ ਦੋਸ਼ੀਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਣਾ ਚਾਹੀਦਾ ਉਨ੍ਹਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਸਖਤ ਸ਼ਜਾਵਾ ਦਿੱਤੀਆਂ ਜਾਣੀਆਂ ਚਾਹੀਦੀ ਹਨ ਤਾਂ ਜੋ ਕੋਈ ਵੀ ਅਹਿਜੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਹੋਣਾ ਪਵੇ | ਇਸ ਮੌਕੇ ਤੇ ਮੌਲਵੀ ਹੁਸਨ , ਅਸਗਰ ਅਲੀ, ਰਵਲੀਨ ਖਾਨ, ਉਸਮਾਨ ਅਲੀ, ਤਸਲੀਮ ਅਹਿਮਦ, ਆਸਿਫ ਅਲੀ, ਰੇਹਾਨ ਅਲੀ, ਵਸੀਮ ਅਹਿਮਦ, ਮੁਹੰਮਦ , ਮੁਹੰਮਦ ਦਾਨਿਸ਼, ਸ਼ਬੀਰ , ਇਸਰਾਈਲ , ਮਿਆ ਬਖਸ਼, ਸਲੀਮ ਖਾਨ, ਮੁਹੰਮਦ ਸਦੀ ਸਮੇਤ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਮੌਜੂਦ ਰਹੇ |


