-ਕੇਸੀ ਕਾਲਜ ਆਫ਼ ਫਾਰਮੇਸੀ ’ਚ ਵਿਦਾਇਗੀ ਪਾਰਟੀ ਹਸਤਾ ਲਾ ਵਿਸਤਾ 2025 ਦਾ ਆਯੋਜਨ
-ਚੰਗੀ ਪੜ੍ਹਾਈ ਦੀ ਯੋਜਨਾ ਬਣਾਓ, ਆਪਣੀ ਕਾਬਲੀਅਤ ’ਤੇ ਭਰੋਸਾ ਰੱਖੋ ਅਤੇ ਸਫਲਤਾ ਹਾਸਲ ਕਰੋ-ਪ੍ਰਿੰਸੀਪਲ ਡਾ.ਕਲਸੀ
ਨਵਾਂਸ਼ਹਿਰ, 24 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਕਰਿਆਮ ਰੋਡ ’ਤੇ ਸਥਿਤ ਕੇਸੀ ਕਾਲਜ ਆੱਫ਼ ਫਾਰਮੇਸੀ ਵਿਖੇ ਕੈਂਪਸ ਡਾਇਰੈਕਟਰ ਡਾ.ਏ.ਸੀ.ਰਾਣਾ ਦੀ ਦੇਖ-ਰੇਖ ’ਚ ਜੂਨੀਅਰ ਨੇ ਸੀਨੀਅਰਜ਼ ਦੇ ਸੁਆਗਤ ਲਈ ਹਾਸਤਾ ਲਾ ਵਿਸਟਾ ਫੇਅਰਵੈਲ ਪਾਰਟੀ 2025 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜੂਨੀਅਰ ਨੇ ਸੀਨੀਅਰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਪਾਰਟੀ ’ਚ ਸਿਕੰਦਰ (ਬੀ. ਫਾਰਮਾ ਦੇ ਫਾਈਨਲ ਸਾਲ ਦੇ ਵਿਦਿਆਰਥੀ) ਨੂੰ ਮਿਸਟਰ ਫੇਅਰਵੈਲ, ਰਿਤਿਕਾ (ਡਿਪਲੋਮਾ ਦੇ ਦੂਜੇ ਸਾਲ) ਨੂੰ ਮਿਸ ਫੇਅਰਵੈਲ ਚੁਣਿਆ ਗਿਆ, ਜਦਕਿ ਅੰਸ਼ਿਤ (ਡਿਪਲੋਮਾ ਦੇ ਦੂਜੇ ਸਾਲ) ਨੂੰ ਮਿਸਟਰ ਪਰਸਨੈਲਿਟੀ ਅਤੇ ਨੀਤਿਕਾ (ਡਿਗਰੀ ਦੇ ਫਾਈਨਲ ਸਾਲ ਦੀ ਵਿਦਿਆਰਥਣ) ਨੂੰ ਮਿਸ ਪਰਸਨੈਲਿਟੀ ਦਾ ਖਿਤਾਬ ਦਿੱਤਾ ਗਿਆ। ਮੰਚ ’ਤੇ ਡੀ.ਫਾਰਮਾ ਦੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਦੂਜੇ ਸਾਲ ਦੇ ਵਿਦਿਆਰਥੀ ਅਤੇ ਬੀ. ਫਾਰਮਾ ਦੀ ਡਿਗਰੀ ਦੇ ਫਾਈਨਲ ਸਾਲ ਦੇ ਜੂਨੀਅਰਾਂ ਨੇ ਸਕਿੱਟ, ਗੀਤ, ਗਿੱਧਾ, ਭੰਗੜਾ, ਲੱਦਾਖੀ, ਭੋਜਪੁਰੀ, ਨਾਟੀ ਡਾਂਸ, ਕਵਿਤਾ, ਸ਼ਾਇਰੀ, ਮਾਡਲਿੰਗ, ਕਲਾਸੀਕਲ ਡਾਂਸ, ਵੱਖੋ-ਵੱਖ ਗੇਮਜ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਕਾਲਜ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ, ਉਨ੍ਹਾਂ ਦੇ ਨਾਲ ਕਾਲਜ ਪ੍ਰਿੰਸੀਪਲ ਡਾ. ਸੰਦੀਪ ਸਿੰਘ ਕਲਸੀ, ਡਾ. ਕੁਲਜਿੰਦਰ ਕੌਰ, ਡਾ. ਬਲਜੀਤ ਕੌਰ, ਸ਼ੈਫ ਡਾ. ਵਿਕਾਸ ਕੁਮਾਰ, ਇੰਜ. ਜਫਤਾਰ ਅਹਿਮਦ, ਇੰਜ. ਆਰ ਕੇ ਮੂੰਮ, ਇੰਜ. ਹਰਦੀਪ ਕੌਰ, ਐਚ.ਆਰ ਨਿਰਦੋਸ਼ ਕਪੂਰ, ਰਮਨ, ਕੁਲਵਿੰਦਰ ਰਾਣਾ ਨੇ ਸਾਂਝੇ ਤੌਰ ’ਤੇ ਸ਼ਿਰਕਤ ਕੀਤੀ। ਸਰਸਵਤੀ ਵੰਦਨਾ ਉਪਰੰਤ ਸ਼ਬਦ ਗਾਇਨ ਹੋਇਆ। ਵਿਦਿਆਰਥੀਆਂ ਨੇ ਵਿੱਦਿਅਕ ਗੀਤਾਂ ’ਤੇ ਸਟੇਜ ’ਤੇ ਡਾਂਸ ਕੀਤਾ। ਸਟੇਜ ’ਤੇ 20 ਦੇ ਕਰੀਬ ਜੋੜਿਆਂ ਨੇ ਮਾਡਲਿੰਗ ਕੀਤੀ। ਜਜਮੈਂਟ ਕਰਦੇ ਹੋਏ ਸਹਾਇਕ ਪ੍ਰੋ. ਕਮਲਜੀਤ ਕੌਰ, ਸਹਾਇਕ ਪ੍ਰੋ: ਅਮਨਜੋਤ ਕੌਰ, ਮਨਪ੍ਰੀਤ ਕੌਰ, ਮੁਹੰਮਦ. ਸੁਹੇਲ ਅਤੇ ਪ੍ਰਿੰਸੀਪਲ ਡਾ. ਸੰਦੀਪ ਕਲਸੀ ਨੇ ਉਨ੍ਹਾਂ ਤੋਂ ਸਵਾਲ ਵੀ ਪੁੱਛੇ। ਮੰਚ ਸੰਚਾਲਨ ਵਿਦਿਆਰਥੀ ਅਸਰਾਰ, ਸੁਮੈਨਿਕਾ, ਮਨੀਸ਼ਾ, ਅਲੀਸ਼ਾ, ਓਮੈਂ ਨੇ ਸਾਂਝੇ ਤੌਰ ’ਤੇ ਕੀਤਾ। ਡਾ. ਸੰਦੀਪ ਕਲਸੀ ਨੇ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਦੀ ਯੋਜਨਾ ਬਣਾਉਣ, ਆਪਣੀ ਕਾਬਲੀਅਤ ’ਤੇ ਭਰੋਸਾ ਰੱਖਣ, ਸਕਾਰਾਤਮਕ ਸੋਚ ਰਖਣ ਅਤੇ ਰਹਿਣ, ਚੰਗੀ ਨੀਂਦ ਲੈਣ, ਸਿਹਤਮੰਦ ਭੋਜਨ ਖਾਣ, ਨਿਯਮਤ ਬ੍ਰੇਕ ਲੈਣ ਅਤੇ ਪ੍ਰੀਖਿਆ ਦੌਰਾਨ ਸ਼ਾਂਤ ਰਹਿਣ ਲਈ ਕਿਹਾ। ਉਹਨਾਂ ਕਿਹਾ ਕਿ ਲੋੜਵੰਦਾਂ ਦੀ ਹਮੇਸ਼ਾ ਮਦਦ ਕਰੋ, ਬਿਨਾਂ ਕਿਸੇ ਹੰਕਾਰ ਦੇ ਇੱਕ ਦੂਜੇ ਨੂੰ ਮਿਲੋ। ਮੌਕੇ ’ਤੇ ਰੂਬਲ ਸਿੰਘ, ਨਿਧਿਕਾ, ਅਭਿਨਵ ਰਾਣਾ, ਖੁਸ਼ੀਦੀਪ ਕੌਰ, ਸ਼ਿਖਾ ਦੇਵੀ, ਨਵਜੋਤ ਕੌਰ, ਮੁਕੇਸ਼ ਸ਼ਰਮਾ, ਮਨਜੀਤ ਕੁਮਾਰ, ਵਿਪਨ ਕੁਮਾਰ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰ ਵਿਦਿਆਰਥੀ ਦਾਨਿਸ਼, ਸ਼ੁੱਭਮ, ਕਲੀਮੁੱਲਾ, ਨਵਿਲ, ਦਿਵਾਕਰ, ਨਿਤਿਨ ਅਤੇ ਗਗਨਦੀਪ ਵੀ ਹਾਜ਼ਰ ਰਹੇ।


