ਬਲਾਚੌਰ 24 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ )
ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਵਰੀਤ ਕੌਰ ਪੀ. ਐਚ.ਸੀ. ਸੜੋਆ ਦੀ ਯੋਗ ਅਗਵਾਈ ਹੇਠ ਆਯੂਸ਼ਮਾਨ ਆਰੋਗਿਆ ਕੇਂਦਰ ਜੈਨਪੁਰ ਵਿਖੇ ਆਭਾ.ਆਈ.ਡੀ. ਕਾਰਡ ਬਣਾਉਣ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਜਿਸ ਵਿੱਚ ਪਿੰਡ ਦੀਆਂ ਆਸ਼ਾ ਵਰਕਰਾਂ ਵੱਲੋਂ ਲਾਭਪਾਤਰੀਆਂ ਨੂੰ ਆਯੁਸ਼ਮਾਨ ਆਰੋਗਿਆ ਕੇਂਦਰ ਜੈਨਪੁਰ ਵਿਖੇ ਲਿਜਾ ਕੇ ਉਹਨਾਂ ਦੇ ਆਭਾ.ਆਈ.ਡੀ.ਕਾਰਡ ਬਣਵਾਏ ਗਏ | ਇਸ ਦੋਰਾਨ ਡਾਕਟਰ ਰਾਜਕੁਮਾਰ ਕਮਿਊਨਿਟੀ ਹੈਲਥ ਅਫ਼ਸਰ ਵੱਲੋਂ ਲਾਭਪਾਤਰੀਆਂ ਨੂੰ ਆਭਾ.ਆਈ.ਡੀ. ਕਾਰਡ ਦੇ ਭਵਿੱਖ ਵਿੱਚ ਹੋਣ ਵਾਲੇ ਲਾਭ ਬਾਰੇ ਜਾਣੂ ਕਰਵਾਇਆ ਗਿਆ ਅਤੇ ਐਨ.ਸੀ.ਡੀ. ਪ੍ਰੋਗਰਾਮ ਤਹਿਤ ਮਰੀਜਾਂ ਦੇ ਬੀਪੀ ਅਤੇ ਸ਼ੂਗਰ ਦੀ ਜਾਂਚ ਕੀਤੀ ਗਈ | ਇਸ ਮੋਕੇ ਸ੍ਰੀਮਤੀ ਨਰਿੰਦਰ ਕੌਰ ਮਲਟੀਪਰਪਜ ਹੈਲਥ ਵਰਕਰ, ਸ਼੍ਰੀਮਾਨ ਵਿੰਦਰ ਕੁਮਾਰ ਮਲਟੀਪਰਪਜ ਹੈਲਥ ਵਰਕਰ, ਜਸਵਿੰਦਰ ਕੌਰ ਅਤੇ ਪਰਵੀਨ ਆਸ਼ਾ ਵਰਕਰ ਸਮੇਤ ਪਿੰਡ ਦੇ ਪੰਚਾਇਤ ਮੈਂਬਰ ਹਾਜ਼ਰ ਸਨ |


