Join
Wednesday, March 25, 2026
Wednesday, March 25, 2026

ਸਬ ਸੈਂਟਰ ਕੰਗਣਾ ਬੇਟ ਵਿਖੇ ਮਮਤਾ ਦਿਵਸ ਮਨਾਇਆ 

ਬਲਾਚੌਰ, 23 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਸਿਵਲ ਸਰਜਨ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਸੈਂਟਰ ਕੰਗਣਾ ਬੇਟ ਵਿਖੇ ਮਮਤਾ ਦਿਵਸ ਮਨਾਇਆ ਗਿਆ। ਜਿਸ ਦੋਰਾਨ ਸਟੇਟ ਪ੍ਰੋਜੈਕਟ ਅਫਸਰ ਡਾ. ਮੀਤ ਵੱਲੋਂ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਵੱਲੋਂ ਵੈਕਸੀਨ ਦੇ ਰੱਖ ਰਖਾਵ, ਵਾਈਨ ਪਾਲਸੀ ਅਤੇ ਰਜਿਸਟਰ ਵਰਕ ਆਦਿ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਜਿੱਥੇ ਸਮੁੱਚੇ ਸਟਾਫ ਮੈਂਬਰ ਹਾਜ਼ਰ ਪਾਏ ਗਏ ਉਥੇ ਉਨ੍ਹਾਂ ਸਮੁੱਚੇ ਕੰਮ ਕਾਜ ਪ੍ਰਤੀ ਵੀ ਪੂਰੀ ਤਸੱਲੀ ਪ੍ਰਗਟਾਈ। ਇਸ ਦੌਰਾਨ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੋਸ਼ਟਿਕ ਅਹਾਰ ਲੈਣ ਲਈ ਪ੍ਰੇਰਿਤ ਕੀਤਾ ਗਿਆ। ਔਰਤਾਂ ਨੂੰ ਆਪਣਾ ਜਣੇਪਾ ਸਰਕਾਰੀ ਹਸਪਤਾਲਾਂ ਵਿੱਚ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜਸਬੀਰ ਕੌਰ ਹੈਲਥ ਸੁਪਰਵਾਈਜਰ, ਸਰਬਜੀਤ ਕੌਰ ਏ ਐਨ ਐਮ, ਮਨਜੀਤ ਸਿੰਘ, ਮਿਹਰ ਕੌਰ, ਪੁਸ਼ਪਾ ਰਾਣੀ, ਮਨਜੀਤ ਕੌਰ, ਅੰਜੂ ਬਾਲਾ, ਸਮੁੱਚੇ ਆਸ਼ਾ ਵਰਕਰ ਅਤੇ ਸਟਾਫ ਮੈਂਬਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2