ਕਾਠਗੜ੍ਹ 22 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਗ੍ਰਾਮ ਪੰਚਾਇਤ ਪਿੰਡ ਕਾਠਗੜ੍ਹ ਦੀ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਪਤਨੀ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਅਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਸਵਰਗੀ ਸੰਦੀਪ ਕੁਮਾਰ, ਸਵਰਗੀ ਪਾਲਾ , ਸਵਰਗੀ ਸਿੰਕਦਰ , ਸਵਰਗੀ ਸੰਜੂ ਆਨੰਦ ਦੀ ਯਾਦ ਨੂੰ ਸਮਰਪਿਤ ਪਿੰਡ ਪੱਧਰ ਤੇ ਓਪਨ ਕ੍ਰਿਕੇਟ ਟੂਰਨਾਮੈਂਟ 26,27 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਠਗੜ੍ਹ ਦੇ ਸਰਪੰਚ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਂਈ ਕਾਲੇ ਸ਼ਾਹ ਜੀ ਨੇ ਦੱਸਿਆ ਕਿ ਪਹਿਲਾ ਇਨਾਮ 9100 ਰੁਪਏ , ਦੂਸਰਾ ਇਨਾਮ 7100 ਰੁਪਏ ਅਤੇ ਤੀਸਰਾ ਇਨਾਮ 2100 ਰੁਪਏ ਦੇ ਕੇ ਨਿਵਾਜਿਆ ਗਿਆ | ਉਨ੍ਹਾਂ ਨੇ ਦੱਸਿਆਂ ਕਿ 24 ਐਂਟਰ ਕੀਤੀਆ ਹੋਈਆਂ ਟੀਮਾਂ ਨੂੰ ਹੀ ਖਿਡਾਈਆ ਜਾਵੇਗਾ | ਐਂਟਰੀ ਫੀਸ 500 ਰੁਪਏ ਹੋਵੇਗੀ | ਸਾਰੇ ਖਿਡਾਰੀ ਇਕ ਪਿੰਡ ਦੇ ਹੋਣੇ ਚਾਹੀਦੇ ਹਨ | ਹਰ ਖਿਡਾਰੀ ਆਪਣੇ 2 ਪਰੂਫ ਨਾਲ ਲੈ ਕੇ ਆਉਣ | ਸਾਰੀਆਂ ਟੀਮਾਂ ਦੀ ਕਿੱਟ ਪੂਰੀ ਹੋਣੀ ਚਾਹੀਦੀ | ਬਿਨਾਂ ਕਿੱਟ ਵਾਲੇ ਪਲੇਅਰ ਖੇਡਣ ਨਹੀ ਦਿੱਤਾ ਜਾਵੇਗਾ ਅਤੇ ਅੰਪਾਇਰ ਦਾ ਫੈਸਲਾ।। ਹੀ ਆਖਰੀ ਹੋਵੇਗਾ | ਬਾਕੀ ਦੀਆਂ ਸ਼ਰਤਾਂ ਮੌਕੇ ਤੇ ਦੱਸੀਆ ਜਾਣਗੀਆਂ | ਇਤਰਾਜ਼ਯੋਗ ਫੀਸ 500 ਹੋਵੇਗੀ | ਇਸ ਮੌਕੇ ਤੇ ਅਨੂੰ ਸ਼ਰਮਾ ਪੰਚ,. ਕੁਲਜੀਤ ਕੌਰ ਪੰਚ, ਕਮਲਜੀਤ ਕੌਰ ਪੰਚ, ਅਨਿਕ ਸ਼ਰਮਾ ਪੰਚ, ਨਵੀਨ ਕੁਮਾਰ ਭੂੰਬਲਾ ਪੰਚ, ਪਰਮਜੀਤ ਬਜਾੜ ਪੰਚ ਆਦਿ ਮੌਜੂਦ ਰਹੇ |


