Join
Tuesday, March 24, 2026
Tuesday, March 24, 2026

ਸਰਬਸੰਮਤੀ ਨਾਲ ਹੋਈ ਚੋਣ ‘ਚ ਸੈਕਟਰੀ ਰਾਜਵੰਤ ਸਿੰਘ ਟੌਸਾ ਪ੍ਰਧਾਨ ਚੁਣੇ ਗਏ

ਗੁਰਪ੍ਰੀਤ ਸਿੰਘ ਰੈਲਾਮਜਾਰਾ ਉਪ ਪ੍ਰਧਾਨ ਤੇ ਹਰਪ੍ਰੀਤ ਸਿੰਘ ਸੈਣੀ ਮਹਿਤਪੁਰ ਬਣੇ ਜਨਰਲ ਸਕੱਤਰ

ਬਲਾਚੌਰ 20 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਬਲਾਚੌਰ ਦੀ ਚੋਣ ਸਰਬਸੰਮਤੀ ਨਾਲ ਦੀ ਰੱਕੜਾਂ ਬੇਟ ਬਹੁਮੰਤਵੀ ਸਹਿਕਾਰੀ ਸਭਾ’ ਪਿੰਡ ਰੱਕੜਾਂ ਬੇਟ ਵਿਖੇ ਹੋਈ। ਸੀਨੀਅਰ ਆਗੂ ਲਾਲ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਹੋਈ ਚੋਣ ਵਿੱਚ ਰਾਜਵੰਤ ਸਿੰਘ ਸੈਕਟਰੀ ਟੌਂਸਾ ਨੂੰ ਪ੍ਰਧਾਨ

ਚੁਣਿਆ ਗਿਆ। ਇਸੇ ਤਰਾਂ ਗੁਰਪ੍ਰੀਤ ਸਿੰਘ ਰੈ ਲਮਜਾਰਾ ਨੂੰ ਉਪ ਪ੍ਰਧਾਨ, ਹਰਪ੍ਰੀਤ ਸਿੰਘ ਸੈਣੀ ਮਹਿਤਪੁਰ ਨੂੰ ਜਨਰਲ ਸਕੱਤਰ, ਸੁਖਜਿੰਦਰ ਸਿੰਘ ਮਾਜਰਾ ਜੱਟਾਂ ਅਤੇ ਸੁਖਬੀਰ ਸਿੰਘ ਮੁੱਤੋਂ ਨੂੰ ਖ਼ਜਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਸੈਕਟਰੀ ਲਾਲ ਸਿੰਘ ਉਧਨਵਾਲ ਐਟ ਥੋਪੀਆ , ਰਾਜ ਕੁਮਾਰ ਜਾਡਲੀ, ਬਲਿਹਾਰ ਸਿੰਘ ਸਨਾਵਾ ਸੈਕਟਰੀ ਬਲਾਚੌਰ ਤੇ ਰੱਕੜਾਂ ਬੇਟ ਤਿੰਨਾਂ ਦੀ ਡੈਲੀਗੇਟਾਂ ਵਜੋਂ ਚੋਣ ਕੀਤੀ ਗਈ। ਇਸ ਤੋਂ ਇਲਾਵਾ ਕਾਰਜਕਾਰਨੀ ਕਮੇਟੀ ਵਿੱਚ ਰਵਿੰਦਰ ਸਿੰਘ ਨਾਨੋਵਾਲ ਕੁਲਵੀਰ ਸਿੰਘ, ਮਨੋਹਰ ਲਾਲ ਚੌਧਰੀ ਭੱਦੀ , ਪਰਮਿੰਦਰ ਸਿੰਘ ਸੈਣੀ ਕੰਗਣਾਂ ਬੇਟ, ਗੋਰਵ ਸ਼ਰਮਾ, ਗੁਰਪ੍ਰੀਤ ਕੌਰ, ਜੋਗਿੰਦਰ ਸਿੰਘ, ਹੀਰਾ ਸਿੰਘ ਮੰਡੇਰ , ਸਿੰਗਾਰਾ ਸਿੰਘ ਸ਼ਾਮਿਲ ਕੀਤੇ ਗਏ। ਇਸ ਮੌਕੇ ਰਘਵੀਰ ਸਿੰਘ, ਰੋਹਿਤ ਚੌਧਰੀ ਤੇ ਹੋਰ ਹਾਜ਼ਰ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ

ਦੀ ਰੱਕੜਾਂ ਬੇਟ ਬਹੁਮੰਤਵੀ ਸਹਿਕਾਰੀ ਸਭਾ ਦੇ ਰਣਬੀਰ ਸਿੰਘ ਧਾਲੀਵਾਲ ਤੇ ਗੁਰਵਿੰਦਰ ਸਿੰਘ ਮੱਲ੍ਹੀ ਨੇ ਬਲਾਕ ਬਲਾਚੌਰ ਦੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਰਾਜਵੰਤ ਸਿੰਘ, ਸਮੂਹ ਅਹੁਦੇਦਾਰਾਂ, ਕਾਰਜਕਾਰਨੀ ਮੈਂਬਰਾਂ ਅਤੇ ਚੁਣੇ ਗਏ ਡੈਲੀਗੇਟਾਂ ਨੂੰ ਵਧਾਈ ਦਿੱਤੀ ਤੇ ਸਮਰਪਣ ਦੀ ਭਾਵਨਾ ਨਾਲ ਸਹਿਕਾਰੀ ਸਭਾਵਾਂ ਦੀ ਹੋਰ ਬਿਹਤਰੀ ਦੀ ਕਾਮਨਾ ਕੀਤੀ।

Related Articles

LEAVE A REPLY

Please enter your comment!
Please enter your name here

Latest Articles

2

2