ਦਾਣਾ ਮੰਡੀ ਕਾਠਗੜ੍ਹ ਦੇ ਪ੍ਰਬੰਧਾ ਦਾ ਲਿਆ ਜਾਇਜ਼ਾ, 500 ਕੁਇੰਟਲ ਕਣਕ ਦੀ ਹੋਈ ਖਰੀਦ
ਨਵਾਂਸ਼ਹਿਰ /ਕਾਠਗੜ੍ਹ 18 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਪੰਜਾਬ ਵਿੱਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ | ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਜਰੂਰੀ ਪ੍ਰਬੰਧ ਸੁਚਾਰੂ ਢੰਗ ਨਾਲ ਮੁਕੰਮਲ ਕੀਤੇ ਜਾ ਚੁੱਕੇ ਹਨ | ਕਣਕ ਦੀ ਫਸਲ ਦਾ ਇਕ ਇਕ ਦਾਣਾ ਪਾਰਦਰਸ਼ੀ ਢੰਗ ਨਾਲ ਖਰੀਦਿਆਂ ਜਾ ਰਿਹਾ ਹੈ | ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਅਤੇ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ | ਇਨਾ ਵਿਚਾਰਾਂ ਦਾ ਪ੍ਰਗਟਾਵਾਂ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਦਾਣਾ ਮੰਡੀ ਕਾਠਗੜ੍ਹ ਵਿੱਚ ਕਣਕ ਖਰੀਦ ਦੇ ਪ੍ਰਬੰਧਾ ਦਾ ਜਾਇਜਾ ਲੈਦੇ ਹੋਏ ਪ੍ਰਗਟ ਕੀਤੇ | ਇਸ ਮੌਕੇ ਤੇ ਆੜ੍ਹਤੀਆਂ ਵਿੱਚ ਸੁਭਾਸ਼ ਆਨੰਦ, ਵਿਸ਼ਾਲ ਆਨੰਦ, ਜਸਵੀਰ ਜੱਸੀ ਮੀਲੂ, ਅਸ਼ੋਕ ਕੁਮਾਰ ਆਦਿ ਵੀ ਮੌਜੂਦ ਰਹੇ | ਇਸ ਮੌਕੇ ਤੇ ਸਤਨਾਮ ਜਲਾਲਪੁਰ ਨੇ ਆੜਤੀਆ ਨੂੰ ਮੰਡੀ ਵਿੱਚ ਬਾਥਰੂਮ, ਤਿਰਪਾਲਾਂ , ਬਾਰਦਾਨਾ , ਪੀਣੇ ਵਾਲੇ ਪਾਣੀ ਦਾ ਖਾਸ ਪ੍ਰਬੰਧ ਰੱਖਣ ਨੂੰ ਕਿਹਾ | ਤਾਂ ਕਿ ਮੰਡੀ ਵਿੱਚ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ 500 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ | ਮਾਰਕਫੈਡ ਅਤੇ ਪਨਸਪ ਦੀਆਂ ਏਜੰਸੀਆਂ ਕੰਮ ਕਰ ਰਹੀਆ ਹਨ | ਇਸ ਮੌਕੇ ਕਿਸਾਨ ਮਹਿੰਦਰ ਪਾਲ, ਮਹਾਰਾਜਾ ਸਿੰਘ ਪਨਿਆਲੀ , ਸੁਰਜੀਤ ਸਿੰਘ, ਬਿ੍ਕਮ ਸਿੰਘ, ਗੁਰਚਰਨ ਸਿੰਘ, ਮਹਿੰਦਰ , ਸੁਰਜੀਤ ਭਾਟੀਆ, ਆਦਿ ਮੌਜੂਦ ਰਹੇ |


