Join
Thursday, March 12, 2026
Thursday, March 12, 2026

ਵਿਸਾਖੀ ਦੇ ਮੌਕੇ ਤੇ ਕਰਵਾਇਆ ਮੇਲਾ ਧੂਮਧਾਮ ਨਾਲ ਸਮਾਪਤ-ਬੌਬੀ ਬਾਜਵਾ 

ਹਰ ਸਾਲ ਹੋਵੇਗਾ ਮੇਲਾ-ਲੱਗਣ ਗੀਆਂ ਰੌਣਕਾਂ-ਤੇਜਿੰਦਰ ਕੌਰ 

ਨਵਾਂਸ਼ਹਿਰ 16 ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ )

ਮੁਹਾਲੀ ਦੇ ਸਿਲਵੀ ਪਾਰਕ ਵਿੱਚ ਵਿਸਾਖੀ ਦਾ ਸ਼ੁੱਭ ਦਿਹਾੜਾ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਗਾਇਕਾ ਸੁੱਖੀ ਬਰਾੜ ਨੇ ਧਾਰਮਿਕ ਗੀਤ ਤੋਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਅਪਣੇ ਹਿੱਟ ਗੀਤਾਂ ਨਾਲ ਹਾਜਰੀ ਲਗਵਾਈ ਇਸ ਖਾਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਸਰਦਾਰ ਰਜਿੰਦਰ ਸਿੰਘ ਸਿੰਘਪੁਰਾ ਪੰਜਾਬ ਪ੍ਰਧਾਨ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ,ਮਨਦੀਪ ਸਿੰਘ ਗਰੇਵਾਲ ਜਨਰਲ ਸੈਕਟਰੀ ਜੱਟ ਮਹਾਸਭਾ ਦੇ ਸ਼ੁਭ ਹੱਥਾ ਤੋਂ ਟਰਾਫੀਆਂ ਤਕਸੀਮ ਕਰਵਾਈਆਂ ਗਈਆਂ ਇਸ ਖਾਸ ਮੌਕੇ ਤੇ ਗਾਇਕਾ ਰਾਖੀ ਹੁੰਦਲ,ਰਜੀਨਾ ਖਾਨ,ਸੱਤ ਕਲੇਰ ,ਗੁਰਮਿੰਦਰ ਮੌੜ,ਆਰਵ ਸਿੰਘ,ਜੀ ਬਾਬਾ ਨੇ ਹਾਜਰੀ ਲਗਵਾਈ ਇਸ ਖਾਸ ਮੌਕੇ ਤੇ ਗਾਇਕ ਬੌਬੀ ਬਾਜਵਾ ਨੇ ਅਪਣੀ ਗਾਇਕੀ ਰਾਂਹੀ ਸਭ ਦਾ ਦਿਲ ਜਿੱਤ ਲਿਆ ਇਸ ਪ੍ਰੋਗਰਾਮ ਨੂੰ ਸਿਰੇ ਚੜਾਉਣ ਵਿਚ ਬੌਸ ਇੰਟਰਨੈਸ਼ਨਲ ਸਟੱਡੀ ,ਐਮ ਐਸ ਮੰਡੇਰ,ਦਿਲੀਪ ਸ਼ਾਹ( ਐਮ ਡੀ ਫਿਲਮੀ ਅੱਡਾ “ਓਕਾਰ ਸਿੰਘ,ਦਵਿੰਦਰ ਗੱਪੀ,ਅਦਾਕਾਰਾ ਪ੍ਰੀਤ,ਸਤਿੰਦਰ ਕੌਰ ਤੇ ਗੁਨੀਤ ਕੌਰ ਦਾ ਸਹਿਯੋਗ ਰਿਹਾ ਇਸ ਖਾਸ ਮੌਕੇ ਤੇ ਸਾਰੇ ਪੱਤਰਕਾਰ ਵੀ ਹਾਜ਼ਿਰ ਸਨ ਤੇ ਇਸ ਮੌਕੇ ਤੇ ਸੋਸ਼ਲ ਵਰਕਰ ਸਰਬਜੀਤ ਸਿੰਘ ਦਾ ਜਨਮ ਦਿਨ ਵੀ ਮਨਾਇਆ ਗਿਆ ਇਸ ਮੌਕੇ ਮਿਊਜਿਕ ਡਾਇਰੈਕਟਰ ਵਿਸ਼ਾਲ ਖੰਨਾ ,ਦਿਵਿਆ ਤੇ ਭਾਰਤੀ ਵੀ ਹਾਜ਼ਿਰ ਸਨ ਪ੍ਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਦਾ  ਸਵਾਗਤ ਲਿਸ਼ਕਾਰਾ ਟੀਵੀ ਚੈਨਲ ਤੋਂ ਤੇਜਿੰਦਰ ਸਿੰਘ,ਓਕਾਰ ਸਿੰਘ,ਦਵਿੰਦਰ ਸਿੰਘ,ਬੌਬੀ ਬਾਜਵਾ,ਦਿਲੀਪ ਸ਼ਾਹ,ਵਿਸ਼ਾਲ ਖੰਨਾ ਤੇ ਹੋਰ ਪ੍ਰਬੰਧਕਾ ਨੇ ਕੀਤਾ ਇਸ ਤੋਂ ਇਲਾਵਾ ਫਿਲਮ ਦੇ ਸੈਂਸਰ ਬੋਰਡ ਦੇ ਸਾਬਕਾ ਅਫਸਰ ਆਰ ਆਰ ਗਿੱਲ ਨੇ ਸਾਰਿਆਂ ਨੂੰ ਵਿਸਾਖੀ ਦੀ ਮਹੱਤਤਾ ਵੱਰੇ ਦੱਸਿਆ ਇਸ ਖਾਸ ਵਿਸਾਖੀ ਦੇ ਪ੍ਰੋਗਰਾਮ ਵਿਚ ਬਲਕਾਰ ਸਿੱਧੂ,ਚਰਨਜੀਤ ਚੰਨੀ,ਚਸਕਾ ਟੀਵੀ ਤੋਂ ਸੰਦੀਪ,ਆਰ ਬੀ ਜੇ ਚੌਹਾਨ,ਸਿਮਰਨ ਹੰਸ,ਪੰਜਾਬੀ ਟਿਕਾਣਾ ਤੋਂ ਦਿਨੇਸ਼ ਤੇ ਸੁਖਵਿੰਦਰ ਸੁੱਖੀ,ਫੈਕਟ ਨਿਊਜ਼ ਤੋਂ ਮਨਪ੍ਰੀਤ ਔਲਖ,ਫੋਰਏਵਰ ਮੀਡੀਆ ਤੋਂ ਜਸ਼ਨ ਗਿੱਲ,ਮਿੱਟੀ ਚੈਨਲ ਤੋਂ ਦੀਕਸ਼ਾ,ਪੌਲੀਵੁੱਡ ਟੂਡੇ ਤੋਂ ਗੁਰਪ੍ਰੀਤ ਸਿੰਘ,ਪ੍ਰੈਸ ਕੱਲਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ,ਪੱਤਰਕਾਰ ਵਿਜੈ,ਸੀਨੀਅਰ ਪੱਤਰਕਾਰ ਖਰਬੰਦਾ ਜੀ ਤੋਂ ਇਲਾਵਾ ਹੋਰ ਨਾਮ ਵਰ ਅਖਵਾਰਾਂ ਤੇ ਟੈਲੀਵੀਜ਼ਨ ਤੋਂ ਹਾਜ਼ਿਰ ਸਨ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਲਿਸ਼ਕਾਰਾ ਟੀਵੀ ਤੋਂ ਕੁਲਵੰਤ ਗਿੱਲ ਨੇ ਹੋਸਟ ਕੀਤਾ ਇਸ ਪ੍ਰੋਗਰਾਮ ਵਿੱਚ ਬੋਲ ਪੰਜਾਬ ਦੇ ਸੱਭਿਆਚਾਰਕ ਮੰਚ ਦਾ ਪੂਰਾ ਸਹਿਯੋਗ ਰਿਹਾ,ਇਸ ਵਾਰੇ ਬੋਲਦਿਆਂ ਕਲੱਬ ਦੇ ਪ੍ਰਦਾਨ ਨਿਰੰਜਨ ਸਿੰਘ ਲਹਿਲ ਤੇ ਜਨਰਲ ਸੈਕਟਰੀ ਰਮਨੀਕ ਸਿੰਘ ਨੇ ਕਿਹਾ ਕਿ ਇਸ ਤਰਾਂ ਦੇ ਮੇਲੇ ਹਰ ਸਾਲ ਕਰਵਾਏ ਜਾਣ ਗੇ,ਅੰਤ ਇਹ ਪ੍ਰੋਗਰਾਮ ਅਮਿੱਟ ਯਾਦਾਂ ਛੱਡ ਗਿਆ

Related Articles

LEAVE A REPLY

Please enter your comment!
Please enter your name here

Latest Articles