ਕਾਠਗੜ੍ਹ 15 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ )
ਪਿੰਡ ਟੌਂਸਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰੂਦੁਆਰਾ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਟੌਂਸਾ ਅਤੇ ਪਿੰਡ ਵਾਸੀਆਂ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 134ਵਾਂ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸਵੇਰੇ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਮਹਾਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਸ਼ਾਮ ਨੂੰ ਕੀਰਤਨ ਦਰਬਾਰ ਸਜਾਏ ਗਏ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਪੁੱਜੇ ਪਿੰਡ ਦੇ ਮੋਹਤਬਰਾਂ ਵਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀਮਤੀ ਕੁਲਵੰਤ ਕੌਰ,ਸਾਬਕਾ ਸਰਪੰਚ ਸੁਖਦੇਵ ਕਟਾਰੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਧਰਮਪਾਲ ਕਟਾਰੀਆ,ਭਾਈ ਲਾਲੋ ਲੋਕ ਮੰਚ ਵੱਲੋਂ ਕਰਨ ਸਿੰਘ ਰਾਣਾ , ਮਨੋਹਰ ਲਾਲ, ਅਵਤਾਰ ਸਿੰਘ,ਪ੍ਰਧਾਨ ਮਨਜੀਤ ਸਿੰਘ ਸੇਠੀ, ਜਸਵੀਰ ਸਿੰਘ, ਹੁਸਨ ਕਟਾਰੀਆ, ਸੁਰਿੰਦਰ ਕਟਾਰੀਆ, ਕੁਲਦੀਪ ਕਟਾਰੀਆ, ਬਲਦੇਵ ਰਾਜ, ਰੂਪ ਲਾਲ,ਮੰਗਾ,ਮੈਂਬਰ ਪੰਚਾਇਤ ਰਾਜ ਕੁਮਾਰ,ਮੋਹਨ ਲਾਲ, ਸੁਖਵਿੰਦਰ ਕੌਰ,ਕਿ੍ਸ਼ਨ,ਰਾਮਪਾਲ, ਪਰਮਿੰਦਰ ਕੁਮਾਰ, ਅਵਤਾਰ ਲਾਲ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ