Join
Thursday, March 12, 2026
Thursday, March 12, 2026

ਦਲਿਤ ਸਮਾਜ ਦੀ ਤਰਕੀ ਵਿੱਚ ਬਾਬਾ ਸਾਹਿਬ ਦਾ ਯੋਗਦਾਨ ਸ਼ਲਾਘਾਯੋਗ ਹੈ- ਇੰਜ. ਜਫ਼ਤਾਰ ਅਹਿਮਦ

ਕੇਸੀ ਪੌਲੀਟੈਕਨਿਕ ਕਾਲਜ ਵਿੱਚ ਬਾਬਾ ਸਾਹਿਬ ਦੇ ਜਨਮ ਦਿਨ ‘ਤੇ ਸੈਮੀਨਾਰ ਕਰਵਾਇਆ

ਨਵਾਂਸ਼ਹਿਰ, 14 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਕਰਿਆਮ ਰੋਡ ਤੇ ਸਿਥਤ ਕੇਸੀ ਪੋਲੀਟੈਕਨਿਕ ਕਾਲਜ ਵਿਖੇ ਕੈੰਪਸ ਡਾਇਰਕੈਟਰ ਡਾ. ਏ.ਸੀ. ਰਾਣਾ ਦੀ ਦੇਖਰੇਖ ਵਿਚ ਭਾਰਤ  ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਸਾਹਿਬ ਜੀ ਦਾ ਜਨਮ ਦਿਵਸ ਨੂੰ ਸਮਰਿਪਤ ਇੱਕ ਸੈਮੀਨਾਰ ਕਰਵਾਇਆ ਗਿਆ।   ਵਿਦਿਆਰਥੀਆਂ ਨੇ ਬਾਬਾ ਸਾਹਿਬ ਜੀ ਦੇ ਪੋਸਟਰ ਬਣਾਏ ਅਤੇ ਭਾਸ਼ਣ ਵੀ ਦਿੱਤੇ। ਮੁੱਖ ਬੁਲਾਰੇ ਕਾਲਜ ਦੇ ਮੁਖੀ, ਇੰਜ. ਜਫ਼ਤਾਰ ਅਹਿਮਦ, ਇੰਜ. ਜਸਵੰਤ ਸਿੰਘ, ਇੰਜ. ਅਲਕਾ ਭਾਰਦਵਾਜ, ਇੰਜ. ਦਵਿੰਦਰ ਸਿੰਘ, ਵਿਦਿਆਰਥੀ ਸ਼ੁਭਮ, ਲਵਲੀਨ ਨੇ ਕਿਹਾ ਕਿ ਲੱਖਾਂ ਲੋਕਾਂ ਦੇ ਮਸੀਹਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੇ ਦਲਿਤ ਸਮਾਜ ਦੀ ਤਰਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਸਾਲ ਉਨ੍ਹਾਂ ਦਾ ਜਨਮਦਿਨ ਸਮਾਜਿਕ ਨਿਆਂ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾ ਰਿਹਾ ਹੈ। । ਦਲਿਤ ਸਮਾਜ ਨੂੰ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਹਰ ਕਿਸੇ ਨੂੰ ਸਿੱਖਿਆ ਪ੍ਰਾਪਤ ਕਰਨ ਅਤੇ ਫਿਰ ਨੌਕਰੀਆਂ ਪ੍ਰਾਪਤ ਕਰਨ ਦਾ ਅਧਿਕਾਰ ਦਿਵਾਇਆ ਹੈ। ਬਾਬਾ ਸਾਹਿਬ ਨੇ ਸਮਾਜ ਦੇ ਹਰ ਵਰਗ ਦਾ ਸਤਿਕਾਰ ਕਰਨ ਅਤੇ ਨਾਰੀ ਸ਼ਕਤੀ ਨੂੰ ਸਿੱਖਿਅਤ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਦਲਿਤ ਭਾਈਚਾਰੇ ਨੂੰ ਸਿੱਖਿਆ ਦਾ ਅਧਿਕਾਰ ਦਿੱਤਾ ਜੋ ਕਈ ਸਾਲਾਂ ਤੋਂ ਸਿੱਖਿਆ ਤੋਂ ਵਾਂਝਾ ਸੀ ਅਤੇ ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਰਾਜਨੀਤੀ ਦੇ ਨਾਲ-ਨਾਲ ਹਰ ਖੇਤਰ ਵਿੱਚ ਹਿੱਸਾ ਲੈਣਾ ਚਾਹੀਦਾ ਹੈ।  ਬਾਬਾ ਸਾਹਿਬ 64 ਵਿਸ਼ਿਆਂ ਦੇ ਮਾਹਿਰ ਸਨ ਅਤੇ ਉਹ 9 ਭਾਸ਼ਾਵਾਂ ਜਾਣਦੇ ਸਨ। ਉਹਨਾਂ ਕੋਲ 32 ਡਿਗਰੀਆਂ ਸਨ। ਉਸਨੇ ਦੁਨੀਆਂ ਦੇ ਸਾਰੇ ਧਰਮਾਂ ਬਾਰੇ ਅਧਿਐਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਲੰਬੀ ਨਹੀਂ ਸਗੋਂ ਮਹਾਨ ਹੋਣੀ ਚਾਹੀਦੀ ਹੈ। ਬਾਬਾ ਸਾਹਿਬ ਦੇ ਪੋਸਟਰ ਮੇਕਿੰਗ ਵਿੱਚ ਮੀਨੂੰ ਬਾਲਾ ਨੇ ਪਹਿਲਾ ਅਤੇ ਸ਼ੁਭਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੰਚ ਸੰਚਾਲਨ ਇੰਜ. ਅਲਕਾ ਭਾਰਦਵਾਜ ਨੇ ਵਧੀਆ ਢੰਗ ਨਾਲ ਅਦਾ ਕੀਤਾ। ਮੌਕੇ ‘ਤੇ ਇੰਜ. ਜਸਕਰਨਪ੍ਰੀਤ ਕੌਰ, ਇੰਜ. ਮੀਨਲ, ਗੋਪਾਲ ਕ੍ਰਿਸ਼ਨ ਅਭਿਮਨਿਯੂ ਕੁਮਾਰ ਅਤੇ ਵਿਪਨ ਕੁਮਾਰ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles