Join
Wednesday, March 18, 2026
Wednesday, March 18, 2026

ਬੀਐਸਐਨਐਲ ਵੱਲੋਂ ਬਲਾਚੌਰ ਵਿਖੇ ਲਗਾਇਆ ਗਿਆ ਵਿਸ਼ਾਲ ਮੇਲਾ

ਬਲਾਚੌਰ 13 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਅੱਜ ਬੀਐਸਐਨਐਲ ਅਧਿਕਾਰੀਆਂ ਅਤੇ ਚੈਨਲ ਪਾਰਟਨਰ ਵੱਲੋਂ ਸਾਂਝੇ ਤੌਰ ਤੇ ਇੱਕ ਵਿਸ਼ਾਲ ਮੇਲਾ ਬਲਾਚੌਰ ਵਿਖੇ ਭੱਦੀ ਰੋਡ ਤੇ ਬਾਬਾ ਬਲਰਾਜ ਕਾਲਜ ਨੇੜੇ ਲਗਾਇਆ ਗਿਆ। ਜਿਸ ਦੀ ਅਗਵਾਈ ਮੈਡਮ ਮੀਨਾਕਸ਼ੀ ਅਰੋੜਾ (ਡੀ ਜੀ ਐਮ )ਅਤੇ ਅਮਰਜੀਤ ਕੁਮਾਰ (ਡੀ ਈ ਟੀ) ਨੇ ਕੀਤੀ। ਇਸ ਮੌਕੇ ਉਪਭੋਗਤਾ ਸਰਵਿਸ ਮਹੀਨਾ ਦੇ ਤਹਿਤ ਬੀਐਸਐਨਐਲ ਉਪਭੋਗਤਾਵਾ ਨੂੰ ਬੀਐਸਐਨ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਤੋਂ ਜਾਣੂ ਕਰਵਾਇਆ ਅਤੇ ਬੀਐਸਐਨਐਲ ਵਿੱਚ ਚੱਲ ਰਹੀਆਂ ਨਵੀਆਂ ਸਕੀਮਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਬੀਐਸਐਨਐਲ ਵੱਲੋਂ ਫਾਈਬਰ ਦੀ ਸੁਵਿਧਾ ਜਿਸ ਤਹਿਤ ਬਲਾਚੌਰ ਦੇ ਹਰ ਇੱਕ ਪਿੰਡ ਵਿੱਚ ਹਾਈ ਸਪੀਡ ਇੰਟਰਨੈਟ ਦੀ ਸੁਵਿਧਾ ਤੋਂ ਵੀ ਉਪਭੋਗਤਾਵਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਨਵੇਂ ਉਪਭੋਗਤਾ ਬੀਐਸਐਨਐਲ ਦੀ ਨਵੀਂ ਸਕੀਮਾਂ ਤੋਂ ਖੁਸ਼ ਹੋ ਕੇ ਬੀਐਸਐਨਐਲ ਵਿੱਚ ਜੁੜੇ ਅਤੇ ਇਸ ਦੇ ਨਾਲ ਹੀ ਪੁਰਾਣੇ ਉਪਭੋਗਤਾਵਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਇਸ ਮੌਕੇ ਮਨਦੀਪ ਕੁਮਾਰ,ਨਛੱਤਰ ਸਿੰਘ,ਪੰਕਜ ਕੁਮਾਰ, ਸੰਦੀਪ ਸਿੰਘ,ਹਰਜੀਤ ਸਿੰਘ, ਸੰਦੀਪ ਜੋਸ਼ੀ, ਸੁਖਜਿੰਦਰ ਕੁਮਾਰ ਬੱਗਾ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2