Join
Monday, April 14, 2025
Monday, April 14, 2025

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਕੁਸ਼ਤੀ ਅਖਾੜਾ ਦੀਆਂ ਨੌਜਵਾਨ ਪਹਿਲਵਾਨ ਲੜਕੀਆਂ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲਿਆਂ ਵਿਚੋਂ ਗੋਲਡ ਅਤੇ ਕਾਂਸੀ ਦੇ ਮੈਡਲ ਜਿੱਤੇ

ਨਵਾਂਸ਼ਹਿਰ /ਬੰਗਾ  12 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਬੀਤੇ ਦਿਨੀਂ ਹੋਈਆਂ ਵੱਖ ਵੱਖ ਸੂਬਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪਾਂ ਵਿਚੋਂ ਪਿੰਡ ਬਾਹੜੋਵਾਲ ਵਿਚ ਚੱਲਦੇ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਦੇ ਪਹਿਲਵਾਨ ਲੜਕੀ ਪਹਿਲਵਾਨ ਹੇਜ਼ਲ ਕੌਰ ਨੇ ਇੱਕ ਗੋਲਡ ਮੈਡਲ ਅਤੇ ਪਹਿਲਵਾਨ ਮਨਪ੍ਰੀਤ ਕੌਰ  ਇੱਕ ਕਾਂਸੀ ਦਾ ਮੈਡਲ ਜਿੱਤ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ। ਇਹਨਾਂ ਜੇਤੂ ਪਹਿਲਵਾਨ ਲੜਕੀਆਂ ਦਾ ਸਨਮਾਨ ਮੁੱਖ ਮਹਿਮਾਨ ਸ. ਬਲਦੇਵ ਸਿੰਘ ਮਾਨ ਗੁਣਾਚੌਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਉਹਨਾਂ ਨੇ ਜੇਤੂ ਪਹਿਲਵਾਨ ਲੜਕੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਆਸ ਪ੍ਰਗਟਾਈ ਇਹ ਧੀਆਂ ਹੋਰ ਲੜਕੀਆਂ ਲਈ ਵੀ ਪ੍ਰਰੇਣਾ ਸਰੋਤ ਬਣਨਗੀਆਂ । ਇਸ ਮੌਕੇ ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਦਿਨੀ  ਜ਼ਿਲ੍ਹਾ ਬਠਿੰਡਾ ਵਿਖੇ ਹੋਈ  ਅੰਡਰ 15 ਸਾਲ ਕੁਸ਼ਤੀ ਚੈਪੀਅਨਸ਼ਿੱਪ 50 ਕਿਲੋ ਭਾਰ ਵਰਗ ਵਿਚ ਪਹਿਲਵਾਨ ਹੇਜ਼ਲ ਕੌਰ ਪੁੱਤਰੀ ਮਾਸਟਰ ਗੁਰਨਾਮ ਰਾਮ-ਰਾਜਿੰਦਰ ਕੁਮਾਰੀ ਪਿੰਡ ਭਰੋ ਮਜਾਰਾ ਨੇ ਗੋਲਡ ਮੈਡਲ ਜਿੱਤਿਆ । ਜਦੋਂ ਕਿ ਅੰਡਰ 20 ਸਾਲ ਤੇ 72 ਕਿਲੋ ਭਾਰ ਵਰਗ ਵਿਚ ਮਨਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ-ਰਾਜਵਿੰਦਰ ਕੌਰ  ਪਿੰਡ ਬਹਿਰਾਮ ਨੇ ਕਾਂਸੀ ਦੇ  ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਅਖਾੜੇ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੌਕੇ ਇਹਨਾਂ ਜੇਤੂ  ਪਹਿਲਵਾਨਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ । ਇਸ ਸਨਮਾਨ ਸਮਾਰੋਹ ਮੌਕੇ ਸ. ਗੁਰਮੁੱਖ ਸਿੰਘ ਗੁਣਾਚੌਰ, ਸ੍ਰੀ ਬਲਬੀਰ ਸੋਂਧੀ ਕੁਸ਼ਤੀ ਕੋਚ,  ਮਾਸਟਰ ਗੁਰਨਾਮ ਰਾਮ,  ਮਾਸਟਰ ਸੁਖਵਿੰਦਰ ਸਿੰਘ,  ਸ. ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ ਅਤੇ ਹੋਰ  ਪਤਵੰਤੇ ਵੀ ਸੱਜਣ ਹਾਜ਼ਰ ਸਨ ।

Related Articles

LEAVE A REPLY

Please enter your comment!
Please enter your name here

Latest Articles