ਬਲਾਚੌਰ 12ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਵਿਧਾਨ ਸਭਾ ਹਲਕਾ ਬਲਾਚੋਰ ਦੀਆਂ ਸੜਕਾਂ ਦਾ ਨਵੀਕਰਨ ਤੇ ਰਿਪੇਅਰ ਦਾ ਕਾਰਜ ਜਲਦ ਤੋ ਜਲਦ ਸ਼ੁਰੂ ਕਰਵਾਇਆ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵ ਵਿਧਾਨ ਸਭਾ ਹਲਕਾ ਬਲਾਚੋਰ ਦੇ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਦੇ ਵੱਲੋਂ ਕੀਤਾ ਗਿਆ ਹਲਕਾ ਵਿਧਾਇਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹਲਕੇ ਬਲਾਚੋਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਦੇ ਲਈ 22 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਜਿਸ ਦੇ ਸਦਕਾ ਹਲਕਾ ਬਲਾਚੋਰ ਦੀਆਂ ਨਵੀਕਰਨ ਤੇ ਰਿਪੇਅਰ ਵਾਲੀਆਂ ਸੜਕਾਂ ਦਾ ਜਲਦ ਤੋ ਜਲਦ ਟੈਂਡਰ ਕਰਵਾ ਕਿ ਕੰਮ ਸ਼ੁਰੂ ਕਰਵਾਏ ਜਾਣਗੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੋਜੇਵਾਲ ਤੋ ਸਿਆਣਾ ਸੜਕਾ ਦੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਜਿਸ ਤੇ ਬੱਸ ਰੂਟ ਵੀ ਬੰਦ ਹੋ ਗਿਆ ਸੀ ਉਸ ਸੜਕ ਦਾ ਨਵੀਕਰਨ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਤਾਂ ਜੋ ਹਲਕੇ ਦੇ ਲੋਕਾਂ ਦੀ ਲੰਬੇ ਸਮੇਂ ਤੇ ਚੱਲ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ ਵਿਧਾਇਕਾਂ ਨੇ ਕਿਹਾ ਕਿ ਜੋ ਵੀ ਠੇਕੇਦਾਰ ਸੜਕ ਦਾ ਟੈਂਡਰ ਲਵਾਂਗੇ ਉਸ ਦੀ ਸੜਕ ਦੀ ਦੇਖ ਰੇਖ ਦੀ ਪੂਰੀ ਪੰਜ ਸਾਲ ਲਈ ਜ਼ਿੰਮੇਵਾਰੀ ਹੋਵੇਗੀ ਸੜਕ ਤੇ ਘਟੀਆ ਮਟੀਰੀਅਲ ਪਾਉਣ ਵਾਲੇ ਕਿਸੇ ਵੀ ਠੇਕੇਦਾਰ ਨੂੰ ਬਖਸ਼ਿਆ ਨਹੀ ਜਾਵੇਗਾ |


