Join
Sunday, March 22, 2026
Sunday, March 22, 2026

ਪ੍ਰਿਥਵੀ ਵੈਲਫੇਅਰ ਸੋਸਾਇਟੀ ਵੱਲੋਂ ਮਹਾਤਮਾ ਜਯੋਤੀਬਾ ਫੂਲੇ ਦਾ ਜਨਮਦਿਨ ਸਰਕਾਰੀ ਸਕੂਲ ਵਿੱਚ ਮਨਾਇਆ ਗਿਆ

ਆਦਮਪੁਰ
ਆਦਮਪੁਰ ਦੋਆਬਾ ਵਿਖੇ ਮਹਾਤਮਾ ਜਯੋਤੀਬਾ ਫੂਲੇ ਦਾ 197ਵੇਂ ਵਾ ਜਨਮਦਿਨ ਸਿਖਿਆ ਨੂੰ ਸਮਰਪਿਤ ਕਰਦਿਆਂ, ਸਰਕਾਰੀ ਪ੍ਰਾਇਮਰੀ ਸਕੂਲ ( ਨਜ਼ਦੀਕ ITI ) ਵਿਖੇ ਮਨਾਇਆ ਗਿਆ ।‌ ਪ੍ਰਿਥਵੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਸਾਥੀਆਂ ਦੇ ਸਹਿਯੋਗ ਨਾਲ ਇਸ ਨੂੰ ਜਯੋਤੀਬਾ ਫੂਲੇ ਜੀ ਦੀ ਜੀਵਨੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਮਾਰਗਦਰਸ਼ਨ ਤੋਂ ਸੇਧ ਲੈਂਦਿਆਂ ਮਨਾਇਆ ।‌ ਹਰਿੰਦਰ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਫੂਲੇ ਜੀ ਦੀ ਬਚਪਨ ਤੋਂ ਜਵਾਨੀ ਦੇ ਸੰਘਰਸ਼ ਬਾਰੇ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਜਯੋਤੀਬਾ ਫੂਲੇ ਦਾ ਜਨਮ 11 ਅਪ੍ਰੈਲ 1827 ਨੂੰ ਪੁਣੇ (ਮਹਾਰਾਸ਼ਟਰ) ਵਿਖੇ ਇਕ ਗਰੀਬ ਅਤੇ ਪਿਛੜੀ ਜਾਤੀ ਪਰਿਵਾਰ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਫਲ ਵੇਚ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਕੇ ਸਨ । ਜਾਤਪਾਤ ਅਤੇ ਛੁਆਛੂਤ ਖਿਲਾਫ ਸੰਘਰਸ਼ ਕੀਤਾ । ਆਪਣੀ ਧਰਮਪਤਨੀ ਸ਼੍ਰੀਮਤੀ ਸਾਵਿਤ੍ਰੀ ਬਾਈ ਫੂਲੇ ਨੂੰ ਸਿਖਿਅਤ ਕੀਤਾ ।‌ 1848 ਵਿੱਚ ਇਸ ਦੰਪਤੀ ਨੇ ਗਰੀਬ ਅਤੇ ਪਿਛੜੀ ਸ਼੍ਰੇਣੀਆਂ ਦੇ ਲੜਕੇ ਲੜਕੀਆਂ ਲਈ ਭਾਰਤ ਵਿੱਚ ਪਹਿਲਾ ਸਕੂਲ ਸ਼ੁਰੂ ਕੀਤਾ । ਇਸ ਸਦਕਾ ਹੀ ਸਾਵਿਤ੍ਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਮਹਿਲਾ ਸਿਖਿਅਕ ਹੋਣ ਦਾ ਮਾਣ ਪ੍ਰਾਪਤ ਹੈ ।‌ਜਯੋਤੀਬਾ ਫੁਲੇ ਨੇ ਮਹਿਲਾਵਾਂ ਦੇ ਅਨੇਕ ਅਧਿਕਾਰਾਂ ਲਈ ਸੰਘਰਸ਼ ਕੀਤਾ । ਅਨੇਕ ਔਕੜਾਂ ਦਾ ਮੁਕਾਬਲਾ ਕਰਦਿਆਂ ਵੀ ਮਹਿਲਾਵਾਂ ਨੂੰ ਸਿਖਿਆ ਦਾ ਅਧਿਕਾਰ, ਸਤੀ ਪ੍ਰਥਾ ਨੂੰ ਰੋਕਣਾ, ਅਨਾਥ ਬੱਚਿਆਂ ਦੀ ਸਿੱਖਿਆ ਦਾ ਇੰਤਜ਼ਾਮ ਕਰਨਾ, ਵਿਧਵਾ ਮਹਿਲਾਵਾਂ ਨੂੰ ਮੁੜ ਵਿਆਹ ਕਰਵਾਉਣ ਦੇ ਪੱਖ ਵਿੱਚ ਅਵਾਜ਼ ਬੁਲੰਦ ਕਰਨੀ , ਇਹ ਉਨ੍ਹਾਂ ਦੇ ਜੀਵਨ ਦੇ ਟੀਚੇ ਰਹੇ । ਉਨ੍ਹਾਂ ਸਮਾਜ ਨੂੰ ਜਾਗਰੂਕ ਕਰਨ ਲਈ, ਕੁੱਝ ਕਿਤਾਬਾਂ ਵੀ ਲਿਖੀਆਂ : ” ਗੁਲਾਮਗਿਰੀ ” ( 1873 ) ; ਸ਼ੇਤਕਾਰਿਆਚਾ ਅਸੂਦ ( 1883 ) ।‌ ਇਕ ਕਿਤਾਬ ਸਾਰਵਜਨਿਕ ਸਤਿਆਧਰਮਾ ਪੁਸਤਕ ਉਨ੍ਹਾਂ ਆਪਣੇ ਖੱਬੇ ਹੱਥ ਨਾਲ ਲਿਖੀ । ਅਧਰੰਗ ਦਾ ਝਟਕਾ ਲੱਗਣ ਕਾਰਨ ਉਨ੍ਹਾਂ ਦਾ ਸੱਜਾ ਹੱਥ ਠੀਕ ਢੰਗ ਨਾਲ ਕੰਮ ਨਹੀਂ ਕਰ ਸਕਦਾ ਸੀ । ਇਹ ਕਿਤਾਬ ਉਨ੍ਹਾਂ ਦੇ ਮਾਰਨ ਉਪ੍ਰੰਤ 1891 ਵਿੱਚ ਛਪੀ । 28 ਨਵੰਬਰ 1890 ਵਿੱਚ ਇਸ ਮਹਾਨ ਚਿੰਤਕ ਦਾ ਦਿਹਾਂਤ ਹੋ ਗਿਆ । ਜਯੋਤੀਬਾ ਫੂਲੇ ਦੇ ਜੀਵਨ ਅਤੇ ਸੰਘਰਸ਼ ਤੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੀ ਬਹੁਤ ਪ੍ਰਭਾਵਿਤ ਹੋਏ ।‌


ਹਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜਯੋਤੀਬਾ ਫੂਲੇ ਦੀ ਜੀਵਨੀ ਤੋਂ ਸੋਧ ਲੈਣ ਲਈ ਪ੍ਰੇਰਿਆ ।‌ ਸਿਖਿਆ ਨਾਲ ਜੁੜੇ ਰਹਿਣ ਲਈ ਵਿਦਿਆਰਥੀਆਂ ਨੂੰ ਕਾਪੀਆਂ ਵੀ ਵੰਡੀਆਂ । ਇਸ ਕਾਰਜ ਲਈ ਅਨਿਲ ਕੁਮਾਰ ਪੰਮੀ , ਹਰਜਿੰਦਰ ਪਾਲ ਸਿੰਘ, ਪ੍ਰੇਮ ਪਾਲ ਸਿੰਘ , ਪਰਮਿੰਦਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ । ਇਸ ਮੌਕੇ ਤੇ ਮਹਿੰਦਰ ਸਿੰਘ , ਸ਼੍ਰੀਮਤੀ ਨੀਲਮ ਰਾਣੀ (ਸਾਬਕਾ ਸਰਪੰਚ), ਪ੍ਰੇਮ ਪਾਲ ਸਿੰਘ ਹਾਜ਼ਰ ਸਨ । ਹਰਿੰਦਰ ਸਿੰਘ ਨੇ ਸਕੂਲ ਦੇ ਅਧਿਆਪਕ ਦੀਪਕ ਕੁਮਾਰ, ਸੰਦੀਪ ਅਤੇ ਸਮੁਹ ਸਟਾਫ ਦੀ ਵੀ ਸ਼ਲਾਘਾ ਕੀਤੀ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਿਭਾ ਰਹੇ ਹਨ । ਸਕੂਲ ਸਟਾਫ ਨੇ ਵੀ ਪ੍ਰਿਥਵੀ ਵੈਲਫੇਅਰ ਸੋਸਾਇਟੀ ਦੇ ਸਮੁਹ ਮੈਂਬਰਾਂ ਦਾ ਧੰਨਵਾਦ ਕੀਤਾ ।

Related Articles

LEAVE A REPLY

Please enter your comment!
Please enter your name here

Latest Articles

2

2