Join
Wednesday, March 18, 2026
Wednesday, March 18, 2026

ਪਿੰਡ ਭੋਲੇਵਾਲ ਸਕੂਲ ਦੇ ਗੇਟ ਅੱਗੇ ਗੰਦੇ ਪਾਣੀ ਦੇ ਹੱਲ ਲਈ ਪੰਚਾਇਤੀ ਅਧਿਕਾਰੀਆਂ ਨੇ ਦੇਖਿਆ ਮੌਕਾ

ਕਾਠਗੜ੍ਹ,10ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਸਰਕਾਰੀ ਪ੍ਰਾਇਮਰੀ ਸਕੂਲ ਭੋਲੇਵਾਲ ਦੇ ਮੇਨ ਗੇਟ ਅੱਗੇ ਜਮਾਂ ਰਹਿੰਦੇ ਗੰਦੀ ਪਾਣੀ ਦੇ ਹੱਲ ਲਈ ਜ਼ਿਲਾ ਪ੍ਰਸ਼ਾਸਨ ਦੇ ਨਿਰਦੇਸ਼ਾਂ ‘ਤੇ ਬੀਤੇ ਦਿਨ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕੂਲ ਦਾ ਦੌਰਾ ਕਰਨ ਉਪਰੰਤ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕੀਤੀ ਗਈ। 

         ਜ਼ਿਕਰਯੋਗ ਹੈ ਕਿ ਬੀਤੇ ਲੰਬੇ ਸਮੇਂ ਤੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦਾ ਗੰਦਾ ਪਾਣੀ ਜਿਸ ਵਿੱਚ ਪਸ਼ੂਆਂ ਦਾ ਮਲ ਮੂਤਰ ਆਦਿ ਮਿਕਸ ਹੁੰਦਾ ਹੈ ਓਵਰਫਲੋ ਹੋ ਕੇ ਸਕੂਲ ਦੇ ਮੇਨ ਗੇਟ ਅੱਗੇ ਜਮਾਂ ਹੁੰਦਾ ਰਹਿੰਦਾ ਹੈ ਜਿੱਥੋਂ ਲੰਘਣ ਸਮੇਂ ਬੱਚਿਆਂ ਅਤੇ ਸਕੂਲ ਦੇ ਸਟਾਫ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਕਈ ਵਾਰ ਇਥੋਂ ਲੰਘਣ ਸਮੇਂ ਬੱਚੇ ਡਿੱਗ ਵੀ ਚੁੱਕੇ ਹਨ, ਦੂਜੇ ਪਾਸੇ ਇਸ ਗੰਦਗੀ ਕਾਰਨ ਆਉਂਦੀ ਬਦਬੂ ਨਾਲ ਸਕੂਲ ਵਿੱਚ ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਮੱਖੀ, ਮੱਛਰ ਤੇ ਹੋਰ ਕੀੜੇ ਆਦਿ ਪੈਦਾ ਹੋ ਰਹੇ ਹਨ ਜਿਸ ਨਾਲ ਬੱਚਿਆਂ ਵਿੱਚ ਡੇਂਗੂ, ਮਲੇਰੀਆ ਜਿਹੀਆਂ ਬਿਮਾਰੀਆਂ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਸਕੂਲ ਦੇ ਮੇਨ ਗੇਟ ਅੱਗੇ ਗੰਦਗੀ ਦੀ ਸਮੱਸਿਆ ਨੂੰ ਲੈ ਕੇ ਕਈ ਵਾਰ ਅਖਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਲੇਕਿਨ ਇਸ ਦਾ ਪੱਕਾ ਹੱਲ ਕਰਨ ਦੀ ਬਜਾਏ ਥੋੜੀ ਬਹੁਤੀ ਸਾਫ ਸਫਾਈ ਕਰਵਾ ਦਿੱਤੀ ਜਾਂਦੀ ਰਹੀ ਪ੍ਰੰਤੂ ਬਾਰ-ਬਾਰ ਪੈਦਾ ਹੋ ਰਹੀ ਇਸ ਪਰੇਸ਼ਾਨੀ ਨੂੰ ਲੈ ਕੇ ਸਕੂਲ ਅਧਿਆਪਕਾਂ ਵੱਲੋਂ ਜਿਲਾ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰਾਂ ਤੇ ਸਿੱਖਿਆ ਅਧਿਕਾਰੀਆਂ ਨੂੰ ਇੱਕ ਲਿਖਤੀ ਬੇਨਤੀ ਵੀ ਕੀਤੀ ਗਈ ਜਿਸ ਤੋਂ ਬਾਅਦ ਬਲਾਕ ਬਲਾਚੌਰ ਦੇ ਬੀਡੀਪੀਓ ਵੱਲੋਂ ਆਪਣੇ ਕਰਮਚਾਰੀਆਂ ਨਾਲ ਸਕੂਲ ਦਾ ਮੌਕਾ ਦੇਖਿਆ ਗਿਆ ਅਤੇ ਫਿਰ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕਰਕੇ ਨਿਕਾਸੀ ਨਾਲੇ ਵਿੱਚ ਪਸ਼ੂਆਂ ਦੇ ਮਲ ਮੂਤਰ ਨੂੰ ਨਾ ਸੁੱਟਣ ਅਤੇ ਗੰਦੇ ਪਾਣੀ ਦੇ ਛੱਪੜ ਨੂੰ ਚੌੜਾ ਕਰਨ ਲਈ ਕਿਹਾ ਗਿਆ।  ਉਹਨਾਂ ਇਹ ਵੀ ਕਿਹਾ ਕਿ ਜਿਨਾਂ ਲੋਕਾਂ ਨੇ ਨਿਕਾਸੀ ਨਾਲੇ ਵਿੱਚ ਪਸ਼ੂਆਂ ਦੇ ਮਲ ਮੂਤਰ ਨੂੰ ਸੁੱਟਣਾ ਬੰਦ ਨਾ ਕੀਤਾ ਤਾਂ ਉਹਨਾਂ ਨੂੰ ਨੋਟਿਸ ਕੱਢ ਕੇ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ । ਉਹਨਾਂ ਕਿਹਾ ਕਿ ਸਭ ਨੂੰ ਸਾਫ ਸਫਾਈ ਵੱਲ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਸਮੱਸਿਆ ਪੈਦਾ ਨਾ ਹੋਵੇ। 

Related Articles

LEAVE A REPLY

Please enter your comment!
Please enter your name here

Latest Articles

2

2