Join
Wednesday, March 18, 2026
Wednesday, March 18, 2026

ਕੇਸੀ ਹੋਟਲ ਮੈਨੇਜਮੈਂਟ ’ਚ ਸਤਵੇਂ ਸਮੈਸਟਰ ’ਚ ਨਵਰਾਜ ਅਤੇ ਬੀਵਾਕ ਦੇ ਤੀਜੇ ਸਮੈਸਟਰ ’ਚ ਗਗਨਪਰੀਤ ਨੇ ਕੀਤਾ ਟਾੱਪ

ਨਵਾਂਸ਼ਹਿਰ, 10 ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ)

ਕਰਿਆਮ ਰੋਡ ਤੇ ਸਿੱਥਤ ਕੇਸੀ ਕਾਲਜ ਆੱਫ ਹੋਟਲ ਮੈਨੇਜਮੈਂਟ ਦਾ (ਪੀ.ਟੀ.ਯੂ.) ਵਲੋ  ਬੀ.ਐਚ.ਐਮ.ਸੀ.ਟੀ. (ਏ.ਆਈ.ਸੀ.ਟੀ.ਈ.) ਦਾ  ਦਸੰਬਰ 2024 ਦੇ ਸਤਵੇ ਅਤੇ ਬੀ-ਵਾੱਕ ਦੇ ਤੀਸਰੇ ਸਮੈਸਟਰ ਦੀ ਹੋਈ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀ.ਐਚ.ਐਮ.ਸੀ.ਟੀ (ਏ.ਆਈ.ਸੀ.ਟੀ.) ਦੇ ਚਾਰ ਸਾਲਾ ਡਿਗਰੀ ਕੋਰਸ ਦੇ ਸਤਵੇਂ ਸਮੈਸਟਰ ’ਚ ਵਿਦਿਆਰਥਣ ਨਵਰਾਜ ਨੇ 8.76 ਐਸ.ਜੀ.ਪੀ.ਏ (ਸੈਸ਼ਨ ਗ੍ਰੇਡ ਪੁਆਇੰਟ ਔਸਤ) ਨਾਲ ਕਾਲਜ ’ਚੋਂ ਪਹਿਲਾ, ਜੈਸਮੀਨ ਨੇ 8.57 ਐਸ.ਜੀ.ਪੀ.ਏ.  ਨਾਲ ਦੂਸਰਾ ਅਤੇ ਜਾਰੀਨਾ ਨੇ 8.38 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।  ਇਸੇ ਤਰ੍ਹਾਂ ਬੀ-ਵਾੱਕ ਦੇ ਤੀਸਰੇ ਸਮੈਸਟਰ ’ਚ ਗਗਨਪ੍ਰੀਤ ਕੌਰ ਨੇ 8.73 ਸੀਜੀਪੀਏ (ਸੈਸ਼ਨ ਗ੍ਰੇਡ ਪੁਆਇੰਟ ਔਸਤ) ਨਾਲ ਕਾਲਜ ’ਚੋਂ ਪਹਿਲਾ, ਮਨਪ੍ਰੀਤ ਕੌਰ ਨੇ 8.60 ਐਸਜੀਪੀਏ ਨਾਲ  ਦੂਜਾ ਅਤੇ ਜਤਿੰਦਰ ਸਿੰਘ ਨੇ 8.20 ਐਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ।  ਇਹਨਾ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਪ੍ਰਿੰਸੀਪਲ ਡਾ. ਬਲਜੀਤ ਕੌਰ, ਵਿਸ਼ਾਲ ਕੁਮਾਰ, ਸਤਿਅਮ ਕੁਮਾਰ, ਮਨਪ੍ਰੀਤ ਕੌਰ ਅਤੇ ਮਨਦੀਪ ਨੇ  ਵਧਾਈ ਦਿੱਤੀ ਹੈ।

Related Articles

LEAVE A REPLY

Please enter your comment!
Please enter your name here

Latest Articles

2

2