ਮਾਮਲਾ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਸਥਿਤੀ ਦਾ
ਬਲਾਚੌਰ 9 ਅਪ੍ਰੈਲ ( ਜਤਿੰਦਰਪਾਲ ਸਿੰਘ ਕਲੇਰ)
ਬੀਤੇ ਦਿਨੀ ਭਾਜਪਾ ਆਗੂ ਮਨੋਰੰਜਨ ਕਾਲੀਆਂ ਦੀ ਜੰਲਧਰ ਸਥਿਤ ਕੋਠੀ ਤੇ ਗ੍ਰਨੇਡ ਨਾਲ ਹੋਏ ਧਮਾਕੇ ਅਤੇ ਪੰਜਾਬ ਦੀ ਵਿਗੜ ਰਹੀ ਅਮਨ ਕਨੂੰਨ ਦੀ ਹਾਲਤ ਨੂੰ ਲੈ ਕੇ ਅੱਜ ਭਾਜਪਾ ਬਲਾਚੌਰ ਵੱਲੋਂ ਮੰਡਲ ਪ੍ਰਧਾਨ ਨੰਦ ਕਿਸ਼ੋਰ ਸ਼ਰਮਾਂ ਦੀ ਅਗਵਾਈ ਹੇਠ ਮੁੱਖ ਚੌਂਕ ਵਿੱਖੇ ਮਾਨ ਸਰਕਾਰ ਦਾ ਪੁੱਤਲਾ ਫੂਕਿਆ ਤੇ ਪਿੱਟ ਸਿਆਪਾ ਕੀਤਾ।ਇਸ ਮੌਕੇ ਜਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਆਖਿਆ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਬਣਾਈ ਰੱਖਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰਾਂ ਨਾਕਾਮ ਰਹੀ ਹੈ, ਆਏ ਦਿਨ ਦਿਨ ਦਿਹਾੜੇ ਹੋ ਰਹੀਆਂ ਵਾਰਦਤਾਂ ਨੇ ਸਾਫ ਕਰ ਦਿੱਤਾ ਹੈ ਕਿ ਦਹਿਸ਼ਤ ਫੈਲਾਉਣ ਵਾਲਿਆਂ ਦਾ ਰਾਜ ਹੋ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਪਹਿਲਾਂ ਥਾਣਿਆ ਚੌਕੀਆਂ, ਫਿਰ ਧਾਰਮਿਕ ਅਸਥਾਨਾਂ ਤੇ ਹੁਣ ਗ੍ਰਨੇਡ ਸੁੱਟ ਕੇ ਸਿਆਸੀ ਆਗੂਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤਾਰ ਤਾਰ ਕਰਨ ਦੀਆਂ ਸ਼ਾਜਿਸ਼ਾ ਰੱਚੀਆਂ ਜਾ ਰਹੀਆਂ ਹਨ।ਉਨ੍ਹਾਂ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ।ਉਨ੍ਹਾਂ ਦੱਸਿਆ ਸੀਨੀਅਰ ਭਾਜਪਾ ਆਗੂਆਂ ਅਤੇ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਕੈਬਨਿਟ ਮੰਤਰੀ ਰਹੇ ਮਨੋਰੰਜਨ ਕਾਲੀਆ ਦੇ ਗ੍ਰਹਿ ਨਿਵਾਸ ਵਿੱਖੇ ਕੀਤੇ ਗ੍ਰਨੇਡ ਹਮਲੇ ਨੇ ਸਾਬਿਤ ਕਰ ਦਿੱਤੀਆ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਨਾਲ ਖੁਫੀਆ ਏਜੰਸੀਆਂ ਆਪਣੀ ਭੂਮਿਕਾ ਨਿਭਾਉਣ ਵਿੱਚ ਫਲਾਪ ਸਿੱਧ ਹੋ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਯੋਗੀ ਸਰਕਾਰ ਵਾਲ ਰਵਈਆ ਅਖਿਤਿਆਰ ਕੀਤਾ ਹੁੰਦਾਂ ਤਾਂ ਪੰਜਾਬ ਦੇ ਅਜਿਹੇ ਹਾਲਾਤ ਨਹੀ ਸਨ ਬਣਨੇ। ਮੌਕੇ ਮੰਡਲ ਪ੍ਰਧਾਨ ਨੰਦ ਕਿਸ਼ੋਰ,ਸੀਨੀਅਰ ਆਗੂ ਵਰਿੰਦਰ ਸੈਣੀ, ਵਿਜੇ ਭਾਟੀਆ, ਐਡਵੋਕੇਟ ਦਿਨੇਸ਼ ਸ਼ਰਮਾਂ, ਐਡਵੋਕੇਟ ਅਮਨ ਕੌਸ਼ਲ, ਐਡ ਅਜੇ ਕਟਾਰੀਆ, ਮਨੋਹਰ ਲਾਲ ਅਨੰਦ, ਬਿੰਦਰ ਰਜਵਾੜਾ, ਸੁਮਿਤ ਘਈ, ਕੇਵਲ ਸਿੰਘ ਭੌਰ,ਵਿਨੋਦ ਸ਼ਰਮਾਂ, ਰਾਜੀਵ ਕੁਮਾਰ ਅਤੇ ਹੋਰ ਹਾਜਿਰ ਸਨ।


