ਨਵਾਂਸ਼ਹਿਰ 8 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ)
ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਦੀ ਕੀਮਤਾਂ ਵਿੱਚ ਇਕਦਮ 50 ਰੁਪਏ ਦੀ ਵਾਧਾ ਕਰਨ ਦਾ ਐਲਾਨ ਕੀਤਾ ਜਾਣ ਦੇ ਬਾਦ ਮਹਿਲਾਵਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ | ਇਸ ਸਬੰਧ ਵਿੱਚ ਮਹਿਲਾਵਾਂ ਨੀਲਮ, ਰੇਣੂ, ਰਾਣੀ ਦੇ ਦੀਪੀ ਨੇ ਦੱਸਿਆਂ ਕਿ ਕੇਂਦਰ ਸਰਕਾਰ ਦੇ ਇਸ ਐਲਾਨ ਨਾਲ ਉਨ੍ਹਾਂ ਨੂੰ ਸਮੱਸਿਆਂ ਵਿੱਚ ਪਾ ਦਿੱਤਾ ਹੈ | ਬਹੁਤ ਮੁਸ਼ਕਿਲ ਨਾਲ ਮਹਿੰਗਾਈ ਤੇ ਕਾਬੂ ਪਾਇਆ ਸੀ ਪ੍ਰੰਤੂ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ50 ਰੁਪਏ ਵਾਧਾ ਨਾਲ ਉਸਦੀ ਰਸੋਈ ਦਾ ਬਜਟ ਹੀ ਵਿਗੜ ਗਿਆ ਹੈ | ਉਨ੍ਹਾਂ ਦੱਸਿਆਂ ਕਿ ਪਹਿਲਾ ਸਬਜ਼ੀ ਮਸਾਲ ਤੇ ਰਾਸ਼ਨ ਦੇ ਰੇਟ ਅਸਮਾਨ ਛੂ ਰਹੇ ਸੀ ਪ੍ਰੰਤੂ ਹੁਣ ਰਸੋਈ ਗੈਸ ਦੇ ਰੇਟ ਵੱਧਣ ਕਾਰਨ ਜੇਬ ਤੇ ਡਾਕਾ ਮਾਰਿਆ | ਉਨ੍ਹਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਵੱਲੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਦਾ ਫੈਸਲਾ ਵਾਪਸ ਨ ਲਿਆ ਤਾਂ ਸਾਰੇ ਦੇਸ਼ ਦੀ ਮਹਿਲਾਵਾਂ ਸੜਕਾਂ ਤੇ ਉੱਤਰ ਆਉਣਗੀਆ |