ਨਵਾਂਸ਼ਹਿਰ /ਕਾਠਗੜ੍ਹ 7 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਤਾਜੋਵਾਲ ਅੱਡੇ ਤੇ ਰੋਡਵੇਜ਼ ਦੀ ਬੱਸ ਬੈਕਾਬੂ ਹੋ ਕੇ ਡਵਾਇਡਰ ਤੇ ਚੜ੍ਹਨ ਦਾ ਸਮਾਚਾਰ ਪ੍ਰਾਪਤ ਹੋਇਆ. ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਇੱਕ ਪੰਜਾਬ ਰੋਡਵੇਜ਼ ਬੱਸ ਪੀ ਬੀ 07ਬੀ ਕਿਉ 1254 ਜਿਸ ਨੂੰ ਡਰਾਈਵਰ ਬਲਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਭੈੜੀ ਮਾਨਸਾ ਤਹਿਸੀਲ ਅਮਰਗੜ੍ਹ ਜਿਲ੍ਹਾ ਮਲੇਰਕੋਟਲਾ ਚਲਾ ਰਿਹਾ ਸੀ ਇਸ ਦੇ ਨਾਲ ਕੰਡਕ੍ਟਰ ਅਮਨਦੀਪ ਸਿੰਘ ਪੁੱਤਰ ਬਿੱਕਰ ਸਿੰਘ ਪਿੰਡ ਗੋਰਾ ਤਹਿਸੀਲ ਅਮਰਗੜ੍ਹ ਜ਼ਿਲਾਂ ਮਲੇਰਕੋਟਲਾ ਜਲੰਧਰ ਤੋਂ ਸਵਾਰੀਆ ਲੈਕੇ ਚੰਡੀਗੜ੍ਹ ਜਾ ਰਹੇ ਸੀ ਪਿੰਡ ਤਾਜੋਵਾਲ ਤਹਿਸੀਲ ਬਲਾਚੌਰ ਨੇੜੇ ਪਹੁੰਚੇ ਤਾ ਅਚਾਨਕ ਬੱਸ ਦਾ ਸੰਤੁਲਿਨ ਵਿਗੜ ਗਿਆ ਜਿਸ ਕਾਰਨ ਬੱਸ ਡਿਵਾਈਡਰ ਤੇ ਜਾ ਚੜ੍ਹੀ ਇਸ ਬੱਸ ਦੇ ਵਿੱਚ 15 ਦੇ ਕਰੀਬ ਸਵਾਰੀਆਂ ਸਨ ਜੋ ਕਿ ਵਾਲ ਵਾਲ ਬਚ ਗਈਆ ਜਿਸ ਵਿਚ ਕੋਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ । ਬੱਸ ਨੂੰ ਨੈਸ਼ਨਲ ਹਾਈਵੇ ਦੀ ਰਿਕਵਰੀ ਦੀ ਮੱਦਦ ਨਾਲ ਬੱਸ ਨੂੰ ਸਾਈਡ ਤੇ ਕਰਵਾ ਕੇ ਰੋਡ ਨੂੰ ਆਵਾਜਾਈ ਲਈ ਸੰਚਾਰੂ ਢੰਗ ਕਲੀਅਰ ਕਰਵਾ ਕੇ ਟ੍ਰੈਫਿਕ ਸੰਤ ਢੰਗ ਨਾਲ ਚਲਾਇਆ ਗਿਆ ।ਇਸ ਹਾਦਸੇ ਸਬੰਧੀ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


