Join
Monday, March 23, 2026
Monday, March 23, 2026

ਪਿੰਡ ਰੈਲ ਮਾਜਰਾ ਵਿਖੇ ਬਾਬਾ ਸਿੱਧ ਚਾਨੋਂ ਜੀ ਨੂੰ ਸਮਰਪਿਤ ਦਹਾਜਾਂ (ਸਾਲ) ਦਾ ਪ੍ਰੋਗਰਾਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ

ਨਵਾਂਸ਼ਹਿਰ /ਕਾਠਗੜ੍ਹ 6 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਕਾਠਗੜ੍ਹ ਦੇ ਨੇੜੇ ਪਿੰਡ ਰੈਲ ਮਾਜਰਾ ਵਿੱਚ ਬਾਬਾ ਸਿੱਧ ਚਾਨੋਂ ਜੀ ਨੂੰ ਸਮਰਪਿਤ ਸਾਲ (ਦਹਾਜਾਂ) ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਬਾਬਾ ਸਿੱਧ ਸਮੇਲਾ (ਹਿਮਾਚਲ ਪ੍ਰਦੇਸ਼ ) ਤੋਂ ਆਈ ਹੋਈ ਪਾਰਟੀ ਨੇ ਵਿਧੀ ਪੂਰਵਕ ਪੂਜਾ ਅਰਚਨਾ ਕਰਨ ਤੋਂ ਬਾਅਦ ਬਾਬਾ ਸਿੱਧ ਚਾਨੋ ਜੀ ਦੇ ਅਸਥਾਨ ਤੇ ਮੱਥਾ ਟੇਕ ਕੇ ਰਾਤ ਕਰੀਬ 9 ਵਜੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਪ੍ਰੋਗਰਾਮ ਸਵੇਰ 6 ਵਜੇ ਤੱਕ ਚੱਲਦਾ ਰਿਹਾ। ਦਰਸ਼ਕਾਂ ਦਾ ਇਕੱਠ ਵੇਖਣਯੋਗ ਸੀ ।

ਰਾਤ ਸਮੇਂ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਦੇ ਸਪੁੱਤਰ ਕਰਨਵੀਰ ਕਟਾਰੀਆ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਕਿਹਾ ਕਿ ਪਿੰਡਾਂ ਦੀ ਸੁੱਖ ਸ਼ਾਂਤੀ ਲਈ,ਮਾਲ ਪਸ਼ੂਆਂ ਦੀ ਚੰਗੀ ਸਿਹਤ ਲਈ ਇਹ ਪ੍ਰੋਗਰਾਮ ਪਿੰਡਾਂ ਵਿੱਚ ਕਰਵਾਏ ਜਾਂਦੇ ਹਨ ਜੋ ਇੱਕ ਬਹੁਤ ਵੱਡਾ ਉਪਰਾਲਾ ਹੈ। ਇਸ ਮੌਕੇ ਸਰਪੰਚ ਸਿਕੰਦਰ ਸਿੰਘ ਲਾਂਦੀ, ਰਾਜ ਕੁਮਾਰ,ਹੰਸ ਰਾਜ, ਗੁਰਮੀਤ ਸਿੰਘ ਮੀਤ, ਰਾਮਜੀ ਦਾਸ, ਪੰਚ ਹਰਮੇਸ਼ ਕੌਰ, ਪੰਚ ਬਲਵੀਰ ਸਿੰਘ,ਚਰਨਜੀਤ ਚੰਨੀ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2