ਕਾਠਗੜ੍ਹ 5 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਐਲਾਨ ਕੀਤੇ 8 ਵੀ ਦੇ ਨਤੀਜਿਆਂ ਵਿੱਚ ਨੋਨੀ ਮਾਡਲ ਸਕੂਲ ਕਾਠਗੜ੍ਹ ਦਾ ਨਤੀਜਾ ਇਸ ਵਾਰ ਵੀ 100 ਫੀਸਦੀ ਰਿਹਾ | ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਤੇ ਪਾਸ ਹੋਏ | ਇਸ ਵਾਰ ਦੇ ਨਤੀਜਿਆਂ ਵਿੱਚ ਰਮਨਪ੍ਰੀਤ ਸਿੰਘ ਨੇ 93 ਪ੍ਰਤੀਸ਼ਤ ਅੰਕ ਲੈ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਮੋਸ਼ ਸ਼ਰਮਾ ਅਤੇ ਪ੍ਰਭਨੂਰ ਨੇ ਸਾਂਝੇ ਤੌਰ ਤੇ ਦੂਜਾ ਅਤੇ ਹਰਸ਼ਿਤਾ ਅਤੇ ਅਭਿਸ਼ੇਕ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਨਾਂ ਚੰਗੇ ਨਤੀਜਿਆਂ ਤੇ ਸਕੂਲ ਦੀ ਚੇਅਰਪਰਸਨ ਮੈਡਮ ਪੂਜਾ ਭਾਰਦਵਾਜ ਨੇ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆ ਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਤੇ ਮਿਠਾਈ ਵੰਡੀ ਗਈ | ਸਕੂਲ ਦੇ ਪਿ੍ੰਸੀਪਲ ਰਾਘਵ ਭਾਰਦਵਾਜ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਅਨੁਸਾਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਮਿਡਲ ਇੰਚਾਰਜ ਮੈਡਮ ਸਰੀਤਾ ਸ਼ਰਮਾ ਨੇ ਵੀ ਇਸ ਸਫਲਤਾ ਤੇ ਮਾਣ ਮਹਿਸੂਸ ਕੀਤੇ ਅਤੇ ਟੀਮ ਵਰਕਰ ਨੂੰ ਇਸ ਦਾ ਸਿਹਰਾ ਦਿੱਤਾ | ਇਸ ਮੌਕੇ ਸੁਸ਼ਮਾ ਸ਼ਰਮਾ, ਮੀਨਾਕਸ਼ੀ ਰਾਣਾ ਅਤੇ ਤਾਰਾ ਚੰਦ ਨੇ ਵੀ ਵਿਦਿਆਰਥੀਆ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਅੱਗੇ ਤੋ ਹੋਰ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਵਿੱਚ ਚੰਗੇ ਨਤੀਜੇ ਆਉਣ ਤੇ ਖੁਸ਼ੀ ਦਾ ਮਾਹੌਲ ਬਣਿਆ ਰਿਹਾ |


