Join
Friday, March 13, 2026
Friday, March 13, 2026

ਖੇਡ ਵਿੰਗ ਵਿਚ ਦਾਖ਼ਲੇ ਲਈ 8 ਤੋਂ 12 ਅਪ੍ਰੈਲ ਤੱਕ ਹੋਣਗੇ ਚੋਣ ਟ੍ਰਾਇਲ – ਜ਼ਿਲ੍ਹਾ ਖੇਡ ਅਫ਼ਸਰ

ਨਵਾਂਸ਼ਹਿਰ, 5 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) 

ਖੇਡ ਵਿਭਾਗ ਵੱਲ਼ੋਂ ਸਾਲ 2025-26 ਦੇ ਸੈਸ਼ਨ ਲਈ ਖੇਡ ਵਿੰਗ (ਸਕੂਲ) ਡੇ-ਸਕਾਲਰ ਲੜਕੇ-ਲੜਕੀਆਂ (ਅੰਡਰ -14, 17 ਅਤੇ 19) ਵਿਚ ਖਿਡਾਰੀਆਂ ਦੇ ਦਾਖ਼ਲੇ ਲਈ ਚੋਣ ਟ੍ਰਾਇਲ ਮਿਤੀ 08.04.2025 ਤੋਂ 12.04.2025 ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਸਥਾਨਾਂ ‘ਤੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਮਿਤੀ 09.04.2025 ਨੂੰ ਵੇਟਲਿਫਟਿੰਗ ਦੇ ਟ੍ਰਾਇਲ ਰਾਜਾ ਸਾਹਿਬ ਕੱਲਬ ਗੁਣਾਚੌਰ ਵਿਖੇ ਅਤੇ ਕੁਸ਼ਤੀ ਦੇ ਟ੍ਰਾਇਲ ਸਰਦਾਰ ਰਵਿੰਦਰ ਸਿੰਘ ਮੈਮੋਰੀਅਲ ਹੈਲਥ ਕਲੱਬ ਮਾਹਿਲ ਗਹਿਲਾਂ ਵਿਖੇ ਕਰਵਾਏ ਜਾਣੇ ਹਨ। ਮਿਤੀ 11.04.2025 ਨੂੰ ਐਥਲੈਟਿਕਸ, ਸਰਕਲ ਕਬੱਡੀ, ਕਬੱਡੀ ਨੈਸ਼ਨਲ ਸਟਾਈਲ, ਹੈਂਡਬਾਲ, ਵਾਲੀਬਾਲ, ਕਿੱਕ ਬਾਕਸਿੰਗ ਦੇ ਟ੍ਰਾਇਲ ਆਈ.ਟੀ.ਆਈ. ਸਪੋਰਟਸ ਸਟੇਡੀਅਮ ਨਵਾਂਸ਼ਹਿਰ ਵਿਖੇ, ਫੁੱਟਬਾਲ ਦੇ ਟ੍ਰਾਇਲ ਦੁਆਬਾ ਖਾਲਸਾ ਸੀ.ਸੈ. ਸਕੂਲ ਨਵਾਂਸ਼ਹਿਰ ਅਤੇ ਬੈਡਮਿੰਟਨ ਦੇ ਟ੍ਰਾਇਲ ਬੈਡਮਿੰਟਨ ਹਾਲ, ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨਾਂ ਦਾ ਜਨਮ ਅੰਡਰ-14 ਲਈ 01.01.2012, ਅੰਡਰ-17 ਲਈ 01.01.2009 ਅਤੇ ਅੰਡਰ-19 ਲਈ 01.01.2007 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਆਪਣੀ ਰਜਿਸਟ੍ਰੇਸ਼ਨ ਉਕਤ ਮਿਤੀਆਂ ਨੂੰ ਸਵੇਰੇ 8.00 ਵਜੇ ਸਬੰਧਤ ਸਥਾਨਾਂ ‘ਤੇ ਰਿਪੋਰਟ ਕਰਨਗੇ ਅਤੇ ਖਿਡਾਰੀ ਆਪਣਾ ਜਨਮ, ਆਧਾਰ ਕਾਰਡ, ਖੇਡ ਪ੍ਰਾਪਤੀਆਂ ਦੇ (ਅਸਲ ਅਤੇ ਫੋਟੋ ਕਾਪੀ) ਅਤੇ 2 ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਆਉਣਗੇ। ਟ੍ਰਾਇਲਾਂ ਵਿਚ ਚੁਣੇ ਗਏ ਖਿਡਾਰੀਆਂ ਨੂੰ ਪ੍ਰਤੀ ਦਿਨ 125 ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਖ਼ੁਰਾਕ ਮੁਹੱਈਆ ਕਰਵਾਈ ਜਾਵੇਗੀ।  ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ  ਮਲਕੀਤ ਸਿੰਘ ਐਥਲੈਟਿਕਸ ਕੋਚ ਨਾਲ 8360019477, ਜਸਕਰਨ ਕੌਰ ਸਰਕਲ ਕਬੱਡੀ ਕੋਚ ਨਾਲ 9814447703, ਗੁਰਜੀਤ ਕੌਰ ਨੈਸ਼ਨਲ ਕਬੱਡੀ ਕੋਚ ਨਾਲ 9915445432, ਗੁਰਪ੍ਰੀਤ ਸਿੰਘ ਫੁੱਟਬਾਲ ਕੋਚ ਨਾਲ 9855090246, ਰਾਹੁਲ ਬੈਡਮਿੰਟਨ ਕੋਚ ਨਾਲ 6239464719, ਸੰਤੋਖ ਚੌਹਾਨ ਵੈਟਲਿਫਟਿੰਗ ਕੋਚ ਨਾਲ 9056186108, ਅਰਵਿੰਦ ਬਸਰਾ ਵੈਟਲਿਫਟਿੰਗ ਕੋਚ ਨਾਲ 9872491567, ਬਲਬੀਰ ਕੁਸ਼ਤੀ ਕੋਚ ਜੋਗਿੰਦਰ ਸਿੰਘ ਕੁਸ਼ਤੀ ਕੋਚ ਨਾਲ  9915508201, ਮਨਜੋਤ ਕੌਰ ਕਿੱਕ ਬਾਕਸਿੰਗ ਕੋਚ ਨਾਲ 8289005137,  ਜੋਗਿੰਦਰ ਸਿੰਘ ਕੁਸਤੀ ਕੋਚ ਨਾਲ 9463242525, ਅਸ਼ੋਕ ਕੁਮਾਰ ਵਾਲੀਬਾਲ ਕੋਚ ਨਾਲ 8288876488, ਮਨੋਹਰ ਵਾਲੀਬਾਲ ਕੋਚ ਨਾਲ  7986411592 ਅਤੇ ਸਾਹਿਲ ਵਾਲੀਬਾਲ ਕੋਚ ਨਾਲ 6284283079 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

LEAVE A REPLY

Please enter your comment!
Please enter your name here

Latest Articles